7 ਤੋਂ 10 ਦਸੰਬਰ ਤਕ ਜਲੰਧਰ ਵਿਖੇ ਹੋਵੇਗੀ ਮਹਿਲਾ ਆਰਮੀ ਭਰਤੀ ਰੈਲੀ

Women Army Rally

(ਸੱਚ ਕਹੂੰ ਨਿਊਜ) ਪਟਿਆਲਾ। ਆਰਮੀ (ਮਹਿਲਾ ਮਿਲਟਰੀ ਪੁਲਿਸ ਵਾਸਤੇ) ਜਨਰਲ ਡਿਊਟੀ ਭਰਤੀ ਰੈਲੀ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਮੇਜਰ ਜਨਰਲ ਰਜਿੰਦਰ ਸਿੰਘ ਰੋਡ ਜਲੰਧਰ ਕੈਂਟ ਵਿਖੇ 7 ਦਸੰਬਰ ਤੋਂ 10 ਦਸੰਬਰ ਤੱਕ ਹੋਵੇਗੀ। ਇਸ ਭਰਤੀ ਰੈਲੀ ਵਿਚ ਪਟਿਆਲਾ, ਅੰਮਿ੍ਰਤਸਰ, ਗੁਰਦਾਸਪੁਰ, ਪਠਾਨਕੋਟ, ਲੁਧਿਆਣਾ, ਮੋਗਾ, ਰੂਪਨਗਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ, ਤਰਨਤਾਰਨ, ਬਠਿੰਡਾ, ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਿਰੋਜਪੁਰ, ਬਰਨਾਲਾ, ਫ਼ਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ, ਮਲੇਰਕੋਟਲਾ ਨਾਲ ਸਬੰਧਿਤ ਜ਼ਿਲ੍ਹਿਆਂ ਦੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

Women Army Rally

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਭਰਤੀ ਅਫ਼ਸਰ ਏ.ਆਈ ਸਿੰਘ ਨੇ ਦੱਸਿਆ ਕਿ ਆਨਲਾਈਨ ਰਜਿਸਟਰੇਸ਼ਨ 09 ਅਗਸਤ 2022 ਤੋਂ 7 ਸਤੰਬਰ 2022 ਤਕ ਚੱਲ ਰਹੀ ਹੈ ਅਤੇ ਸਾਰੇ ਯੋਗ ਉਮੀਦਵਾਰ ਆਰਮੀ ਭਰਤੀ ਦੀ ਵੈਬਸਾਈਟ ’ਤੇ ਆਪਣੇ-ਆਪ ਨੂੰ ਰਜਿਸਟਰਡ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਸ ਉਮੀਦਵਾਰ ਨੇ ਸਫਲਤਾਪੂਰਵਕ ਆਨਲਾਈਨ ਰਜਿਸਟਰ ਕੀਤਾ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਈਮੇਲ ਪਤੇ ’ਤੇ ਐਡਮਿਟ ਕਾਰਡ ਭੇਜਿਆ ਜਾਵੇਗਾ ਅਤੇ ਰੈਲੀ ਲਈ ਰਿਪੋਰਟ ਕਰਨ ਲਈ ਮਿਤੀ ਅਤੇ ਸਮੇਂ ਲਈ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਟਾਊਟ/ਧੋਖੇਬਾਜ਼ ਵਿਅਕਤੀਆਂ ਤੋਂ ਸੁਚੇਤ ਰਹਿਣ ਅਤੇ ਨਸ਼ਿਆਂ ਦੀ ਵਰਤੋਂ ਤੋਂ ਬਚਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here