ਕੁੱਲ ਜਹਾਨ

ਆਈਐੱਸ ‘ਚ ਸ਼ਾਮਲ ਹੋਣ ਜਾਣ ਵਾਲੀ ਲੜਕੀ ਦਿੱਲੀਓਂ ਗ੍ਰਿਫ਼ਤਾਰ

ਨਵੀਂ ਦਿੱਲੀ। ਪਟਨਾ ਤੋਂ ਦਿੱਲੀ ਏਅਰਪੋਰਟ ‘ਤੇ ਪੁੱਜੀ ਕਾਬੁਲ ਦੀ ਫਲਾਈਟ ਫੜ੍ਹਦੇ ਸਮੇਂ 28 ਸਾਲਾ ਲੜਕੀ ਨੂੰ ਉਸ ਦੇ ਪੁੱਤਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਆਈਐੱਸ ‘ਚ ਸ਼ਾਮਲ ਹੋਣ ਅਫ਼ਗਾਨਿਸਤਾਨ ਜਾ ਰਹੀ ਸੀ। ਬਾਰ ਦੀ 2 ਸਾਲਾ ਇਸ ਮਹਿਲਾ ਜੋ ਅਫ਼ਗਾਨਿਸਤਾਨ ਜਾ ਕੇ ਅੱਤਵਾਦੀ ਸੰਗਠਨ ਆਈਐੱਸ ‘ਚ ਸ਼ਾਮਲ ਹੋਣ ਲਈ ਪਟਨਾ ਤੋਂ ਦਿੱਲੀ ਪੁੱਜੀ ਸੀ ਪਰ ਦਿੱਲੀ ਤੋਂ ਕਾਬੁਲ ਲਈ ਫਲਾਈਨ ਫੜ੍ਹਨ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫ਼ਤਾਰ ਕਰਜ ਲਿਆ ਗਿਆ। ਮਹਿਲਾ ਦਾ ਨਾਂਅ ਯਾਸਮੀਨ ਮੁਹੰਮਦ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਯਾਸਮੀਨ ਮੁਹੰਮਦ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਜਾ ਕੇ ਕੇਰਲਾ ਯੂਥ ਦੇ ਗਰੁੱਪ ਨੂੰ ਜੁਆਇੰਨ ਕਰਨਾ ਚਾਹੁੰਦੀ ਸੀ। ਕੇਰਲ ਦੇ 21 ਵਿਅਕਤੀਆਂ ਦਾ ਇਹ ਗਰੁੱਪ ਇੱਕ ਮਹੀਨਾ ਪਹਿਲਾਂ ਤੋਂ ਹੀ ਲਾਪਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਆਈਐੱਸ ਜੁਆਇੰਨ ਕਰ ਚੁੱਕੇ ਹਨ।

ਪ੍ਰਸਿੱਧ ਖਬਰਾਂ

To Top