Breaking News

ਮਹਿਲਾ ਹਾਕੀ ਵਿਸ਼ਵ ਕੱਪ: ਭਾਰਤ ਲਈ ਕਰੋ ਜਾਂ ਮਰੋ’ ਦਾ ਮੁਕਾਬਲਾ

ਗਰੁੱਪ ਬੀ ਦਾ ਆਖ਼ਰੀ ਮੁਕਾਬਲਾ ਅਮਰੀਕਾ ਨਾਲ

ਏਜੰਸੀ, ਲੰਦਨ, 28 ਜੁਲਾਈ

ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਇੰਗਲੈਂਡ ਨਾਲ 1-1 ਦਾ ਡਰਾਅ ਖੇਡ ਕੇ ਵਿਸ਼ਵ ਕੱਪ ‘ਚ ਚੰਗੇ ਪ੍ਰਦਰਸ਼ਨ ਦੀ ਆਸ ਜਗਾਈ ਸੀ ਪਰ ਆਇਰਲੈਂਡ ਹੱਥੋਂ ਮਾਤ ਨਾਲ ਇੱਕ ਵਾਰ ਫਿਰ ਭਾਰਤੀ ਟੀਮ ਨਾੱਕਆਊਟ ਗੇੜ ਲਈ ਸੰਘਰਸ਼ ਕਰ ਰਹੀ ਹੈ ਅਤੇ ਹੁਣ ਜਦੋਂ ਟੀਮ ਅਮਰੀਕਾ ਵਿਰੁੱਧ ਆਪਣੇ ਆਖ਼ਰੀ ਗਰੁੱਪ ਮੈਚ ‘ਚ ਨਿੱਤਰੇਗੀ ਤਾਂ ਉਸ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ ਭਾਰਤੀ ਟੀਮ ਦੋ ਮੈਚਾਂ ‘ਚ ਇੱਕ ਅੰਕ ਨਾਲ ਆਪਣੇ ਪੂਲ ਬੀ ‘ਚ ਤੀਸਰੇ ਸਥਾਨ ‘ਤੇ ਹੈ ਵਿਸ਼ਵ ਦੀ 16ਵੇਂ ਰੈਂਕ ਦੀ ਆਇਰਲੈਂਡ ਟੀਮ ਲਗਾਤਾਰ ਦੋ ਮੈਚ ਜਿੱਤ ਕੇ ਗਰੁੱਪ ‘ਚ ਚੋਟੀ ‘ਤੇ ਹੈ ਅਤੇ ਕੁਆਰਟਰਫਾਈਨਲ ‘ਚ ਜਗ੍ਹਾ ਪੱਕੀ ਕਰ ਚੁੱਕੀ ਹੈ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਇੰਗਲੈਂਡ ਦੇ ਦੋ ਮੈਚਾਂ ਤੋਂ ਦੋ ਅੰਕ ਹਨ ਅਤੇ ਉਹ ਦੂਸਰੇ ਸਥਾਨ ‘ਤੇ ਹੈ ਵਿਸ਼ਵ ਰੈੰਕਿੰਗ ‘ਚ ਸੱਤਵੇਂ ਨੰਬਰ ਦੀ ਟੀਮ ਅਮਰੀਕਾ ਦੋ ਮੈਚਾਂ ‘ਚ ਇੱਕ ਅੰਕ ਦੇ ਨਾਲ ਗਰੁੱਪ ‘ਚ ਚੌਥੇ ਸਥਾਨ ‘ਤੇ ਹੈ

ਭਾਰਤ ਵਿਸ਼ਵ ਰੈਂਕ 10, ਅਮਰੀਕਾ 7ਵੇਂ ਸਥਾਨ ਦੀ ਟੀਮ

ਵਿਸ਼ਵ ਦੀ 10ਵੇਂ ਨੰਬਰ ਦੀ ਟੀਮ ਭਾਰਤ ਨੇ ਜੇਕਰ ਕੁਆਰਟਰ ਫਾਈਨਲ ਦੀ ਦੌੜ ‘ਚ ਬਣੇ ਰਹਿਣਾ ਹੈ ਤਾਂ ਉਸਨੂੰ ਅਮਰੀਕਾ ਤੋਂ ਜਿੱਤਣਾ ਹੋਵੇਗਾ ਜਾਂ ਫਿਰ ਮੈਚ ਡਰਾਅ ਖੇਡਣਾ ਹੋਵੇਗਾ ਵਿਸ਼ਵ ਕੱਪ ‘ਚ ਚਾਰ ਪੂਲਾਂ ‘ਚ ਅੱਵਲ ਰਹਿਣ ਵਾਲੀਆਂ ਟੀਮਾਂ ਨੂੰ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲੇਗਾ ਜਦੋਂਕਿ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਕ੍ਰਾੱਸ ਮੈਚ ਖੇਡਣਗੀਆਂ ਅਤੇ ਜੇਤੂ ਟੀਮ ਫਿਰ ਕੁਆਰਟਰ ਫਾਈਨਲ ‘ਚ ਪਹਿਲਾਂ ਤੋਂ ਹੀ ਮੌਜ਼ੂਦ ਟੀਮ ਨਾਲ ਭਿੜੇਗੀ

 
ਭਾਰਤੀ ਟੀਮ ਦੇ ਮੁੱਖ ਕੋਚ ਸ਼ੁਅਰਡ ਮਰੀਨੇ ਆਇਰਲੈਂਡ ਵਿਰੂੱਧ 27 ਵਾਰ ਸਰਕਲ ‘ਚ ਪ੍ਰਵੇਸ਼ ਕਰਨ ਦੇ ਬਾਵਜ਼ੂਦ ਭਾਰਤੀ ਟੀਮ ਦੇ ਗੋਲਰਹਿਤ ਰਹਿਣ ਤੋਂ ਖ਼ਾਸੇ ਨਿਰਾਸ਼ ਹਨ ਮਰੀਨੇ ਨੇ ਕਿਹਾ ਕਿ ਅਮਰੀਕਾ ਵਿਰੁੱਧ ਸਾਡਾ ਜ਼ੋਰ ਇਸ ਗੱਲ ‘ਤੇ ਰਹੇਗਾ ਕਿ ਮੌਕਿਆਂ ਨੂੰ ਗੋਲ ‘ਚ ਕਿਵੇਂ ਤਬਦੀਲ ਕੀਤਾ ਜਾਵੇ ਸਾਡੀਆਂ ਲੜਕੀਆਂ ਨੂੰ ਇਸ ਗੱਲ ਨੂੰ ਲੈ ਕੇ ਖ਼ਾਸੀ ਮਿਹਨਤ ਕਰਨੀ ਹੋਵੇਗੀ ਕਿ ਆਖ਼ਰੀ ਗਰੁੱਪ ਮੈਚ ‘ਚ ਇਸ ਤਰ੍ਹਾਂ ਦੀ ਗਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਾਡਾ ਡਿਫੈਂਸ ਕਾਫ਼ੀ ਮਜ਼ਬੂਤ ਹੈ ਅਤੇ ਅਮਰੀਕਾ ਵਿਰੁੱਧ ਮੈਚ ‘ਚ ਇਸ ਤੋਂ ਸਾਨੂੰ ਫ਼ਾਇਦਾ ਮਿਲੇਗਾ ਆਇਰਲੈਂਡ ਵਿਰੁੱਧ ਹਾਰ ਦੇ ਬਾਵਜ਼ੂਦ ਟੀਮ ਦਾ ਮਨੋਬਲ ਉੱਚਾ ਹੈ ਅਤੇ ਉਹ ਆਖ਼ਰੀ ਮੈਚ ‘ਚ ਬਿਹਤਰਨ ਪ੍ਰਦਰਸ਼ਨ ਕਰਨ ਲਈ ਤਿਆਰ ਹੈ ਮੈਂ ਜਾਣਦਾ ਹਾਂ ਕਿ ਸਾਡੀ ਟੀਮ ਅਮਰੀਕਾ ਵਿਰੁੱਧ ਜਿੱਤ ਹਾਸਲ ਕਰ ਸਕਦੀ ਹੈ ਸਾਡੇ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੈ ਅਤੇ ਟੀਮ ਜ਼ਰੂਰ ਬਿਹਤਰ ਪ੍ਰਦਰਸ਼ਨ ਕਰੇਗੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top