ਮਹਿਲਾ ਟੀ-20 ਵਿਸ਼ਵ ਕੱਪ/ ਭਾਰਤੀ ਟੀਮ ਦਾ ਐਲਾਨ

0
Women's T20 World Cup, Indian Team, Announced

Women’s T20 World Cup/ ਭਾਰਤੀ ਟੀਮ ਦਾ ਐਲਾਨ
ਹਰਮਨਪ੍ਰੀਤ ਨੂੰ ਮਿਲੀ ਭਾਰਤੀ ਟੀਮ ਦੀ ਕਪਤਾਨੀ

ਨਵੀਂ ਦਿੱਲੀ, ਏਜੰਸੀ। ਮਹਿਲਾ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਫਰਵਰੀ ‘ਚ ਹੋਣ ਵਾਲੇ ਇਸ ਵਿਸ਼ਵ ਕੱਪ ਲਈ ਹਰਮਨਪ੍ਰੀਤ ਕੌਰ ਨੂੰ ਭਾਰਤੀ ਟੀਮ ਦੀ ਕਪਤਾਨ ਬਣਾਇਆ ਗਿਆ ਹੈ। ਵਿਸ਼ਵ ਕੱਪ ‘ਚ ਭਾਰਤ ਆਪਣਾ ਪਹਿਲਾ ਮੈਚ 21 ਫਰਵਰੀ ਨੂੰ ਆਸਟਰੇਲੀਆ ਨਾਲ ਖੇਡੇਗਾ। ਇਸ ਵਾਰ ਭਾਰਤੀ ਟੀਮ ‘ਚ ਪੱਛਮੀ ਬੰਗਾਲ ਦੀ ਬੱਲੇਬਾਜ਼ ਰਿਚਾ ਘੋਸ਼ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ 15 ਸਾਲ ਦੀ ਬੱਲੇਬਾਜ ਸ਼ੇਫਾਲੀ ਵਰਮਾ ਵੀ ਟੀਮ ਦਾ ਹਿੱਸਾ ਹੈ। ਚੋਣ ਕਮੇਟੀ ਨੇ ਆਸਟਰੇਲੀਆ ‘ਚ ਹੋਣ ਵਾਲੀ ਤ੍ਰਿਕੋਣੀ ਸੀਰੀਜ਼ ਲਈ ਵੀ 16 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਸ ਵਿੱਚ ਨੁਜਹਤ ਪਰਵੀਨ ਨੂੰ ਰੱਖਿਆ ਗਿਆ ਹੈ। ਆਸਟਰੇਲੀਆ ਤੋਂ ਇਲਾਵਾ ਭਾਰਤ ਤੇ ਇੰਗਲੈਂਡ ਇਸ ਸੀਰੀਜ਼ ਦਾ ਹਿੱਸਾ ਹੋਣਗੇ। ਇਸ ਸੀਰੀਜ਼ ਦਾ ਫਾਈਨਲ 12 ਫਰਵਰੀ ਨੂੰ ਹੋਵੇਗਾ। Women’s T20 World Cup

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।