Breaking News

ਮਹਿਲਾ ਟੀ20 ਵਿਸ਼ਵ ਕੱਪ: ਹਰਮਨਪ੍ਰੀਤ ਦਾ ਸੈਂਕੜਾ,ਭਾਰਤ ਦੀ ਜੇਤੂ ਸ਼ੁਰੂਆਤ

ਰਿਕਾਰਡ ਸੈਂਕੜੇ ਨਾਲ ਕਪਤਾਨ ਨੇ ਜਿੱਤਿਆ ‘ਹਰ ਮਨ’

ਟੀ20 ਮਹਿਲਾ ਵਿਸ਼ਵ ਕੱਪ ‘ਚ ਸੈਂਕੜਾ ਵਾਲੀ ਪਹਿਲੀ ਭਾਰਤੀ ਬਣੀ ਹਰਮਨਪ੍ਰੀਤ

49 ਗੇਂਦਾਂ ‘ਚ ਸੈਂਕੜੇ ਕੀਤਾ ਪੂਰਾ, 51 ਦੌੜਾਂ ‘ਚ 103 ਦੌੜਾਂ ਦੀ ਕਪਤਾਨੀ ਪਾਰੀ

ਏਜੰਸੀ, 
ਗੁਆਨਾ, 10 ਨਵੰਬਰ 
ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਤੂਫ਼ਾਨੀ ਸੈਂਕੜੇ ਨਾਲ ਮਹਿਲਾ ਟੀ20 ਵਿਸ਼ਵ ਕੱਪ ‘ਚ ਭਾਰਤ ਦੀ ਜਿੱਤ ਨਾਲ ਜ਼ੋਰਦਾਰ ਆਗਾਜ਼ ਹੋਇਆ ਭਾਰਤ-ਨਿਊਜ਼ੀਲੈਂਡ ਦਰਮਿਆਨ ਹੋਏ ਵਿਸ਼ਵ ਕੱਪ ਦੇ ਉਦਘਾਟਨੀ ਮੈਚ ‘ਚ ਹੀ ਹਰਮਨਪ੍ਰੀਤ ਨੇ ਇਤਿਹਾਸ ਰਚ ਦਿੱਤਾ ਹਰਮਨ ਦੀ 51 ਗੇਂਦਾਂ ‘ਚ 103 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੇ ਦਮ ‘ਤੇ ਟੀਮ ਨੇ ਨਿਊਜ਼ੀਲੈਂਡ ਸਾਹਮਣੇ 195 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਹਰਮਨ 20ਵੇਂ ਓਵਰ ਦੀ ਇੱਕ ਗੇਂਦ ਰਹਿੰਦਿਆਂ ਵਿਕਟਕੀਪਰ ਦੇ ਹੱਥੋਂ ਕੈਚ ਆਊਟ ਹੋਈ 7 ਚੌਕਿਆਂ ਅਤੇ 8 ਗਗਨਚੁੰਭੀ ਛੱਕਿਆਂ ਨਾਲ ਸਜ਼ੀ ਇਸ ਪਾਰੀ ਦੇ ਨਾਲ ਹੀ ਹਰਮਨਪ੍ਰੀਤ ਮਹਿਲਾ ਟੀ20 ਵਿਸ਼ਵ ਕੱਪ ‘ਚ ਸੈਂਕੜਾ ਜੜਨ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਮਹਿਲਾ ਕ੍ਰਿਕਟਰ ਇਹ ਕਾਰਨਾਮਾ ਨਹੀਂ ਕਰ ਸਕੀ ਸੀ ਮਹਿਲਾ ਟੀ20 ਵਿਸ਼ਵ ਕੱਪ ‘ਚ ਸੈਂਕੜਾ ਲਾਉਣ ਵਾਲੀ ਹਰਮਨਪ੍ਰੀਤ ਤੀਸਰੀ ਕਪਤਾਨ ਹੈ ਇਸ ਤੋਂ ਪਹਿਲਾਂ ਜਿੰਨ੍ਹਾਂ ਤਿੰਨ ਮਹਿਲਾ ਕ੍ਰਿਕਟਰਜ਼ ਨੇ ਟੀ20 ਵਿਸ਼ਵ ਕੱਪ ‘ਚ ਸੈਂਕੜਾ ਲਾਇਆ ਸੀ ਉਹ ਸਾਰਿਆਂ ਵੀ ਆਪਣੀ-ਆਪਣੀ ਟੀਮ ਦੀਆਂ ਕਪਤਾਨ ਸਨ

 

ਛੱਕਿਆਂ ਦੇ ਮਾਮਲੇ ‘ਚ ਦੂਜਾ ਸਥਾਨ; ਹਰਮਨ ਨੇ ਇਸ ਪਾਰੀ ‘ਚ 8 ਛੱਕੇ ਲਾਏ ਜੋ ਇੱਕ ਪਾਰੀ ‘ਚ ਛੱਕੇ ਜੜਨ ਦਾ ਸਾਂਝੇ ਤੌਰ ‘ਤੇ ਦੂਸਰਾ ਰਿਕਾਰਡ ਹੈ ਸਭ ਤੋਂ ਜ਼ਿਆਦਾ ਛੱਕਿਆਂ ਦਾ ਰਿਕਾਰਡ ਵੈਸਟਇੰਡੀਜ਼ ਦੀ ਡੀ ਡਾਟਿਨ ਨੇ 2010 ਵਿਸ਼ਵ ਕੱਪ ‘ਚ ਦੱਖਣੀ ਅਫ਼ਰੀਕਾ ਵਿਰੁੱਧ 9 ਛੱਕਿਆਂ ਦਾ ਬਣਾਇਆ ਸੀ

 

 

ਰਿਕਾਰਡ ਭਾਈਵਾਲੀ: ਹਰਮਨਪ੍ਰੀਤ ਨੇ ਚੌਥੀ ਵਿਕਟ ਲਈ ਨੌਜਵਾਨ ਜੇਮਿਮਾ ਰੌਡ੍ਰਿਗਜ਼ ਨਾਲ ਮਿਲ ਕੇ 134 ਦੌੜਾਂ ਦੀ ਰਿਕਾਰਡ ਭਾਈਵਾਲੀ ਕੀਤੀ ਜੋ ਭਾਰਤ ਵੱਲੋਂ ਮਹਿਲਾ ਟਂ20 ਵਿਸ਼ਵ ਕੱਪ ‘ਚ ਕਿਸੇ ਵੀ ਵਿਕਟ ਲਈ ਸਭ ਤੋਂ ਜ਼ਿਆਦਾ ਵੱਡੀ ਭਾਈਵਾਲੀ ਹੈ ਇਸ ਤੋਂ ਪਹਿਲਾਂ ਮਿਤਾਲੀ ਰਾਜ ਅਤੇ ਪੂਨਮ ਰਾਉਤ ਨੇ 2014 ‘ਚ ਵੈਸਟਇੰਡੀਜ਼ ਵਿਰੁੱਧ 117 ਦੋੜਾਂ ਜੋੜੀਆਂ ਸਨ
ਵਿਸ਼ਵ ਕੱਪ ‘ਚ ਵੱਧ ਦੌੜਾਂ: ਇਸ ਸੈਂਕੜੇ ਨਾਲ ਹੀ ਹਰਮਨਪ੍ਰੀਤ ਕੌਰ ਹੁਣ ਟੀ20 ਵਿਸ਼ਵ ਕੱਪ ‘ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੀ ਭਾਰਤੀ ਖਿਡਾਰੀ ਵੀ ਬਣ ਗਈ ਪਿਛਲਾ ਰਿਕਾਰਡ ਵੀ ਉਸਦੇ ਨਾਂਅ ਸੀ, ਜੋ ਹਰਮਨਪ੍ਰੀਤ (77ਦੌੜਾਂ) ਨੇ ਬੰਗਲਾਦੇਸ਼ ਵਿਰੁੱਧ ਸਿਲਹਟ ‘ਚ 2014 ‘ਚ ਬਣਾਇਆ ਸੀ

 
ਛੱਕੇ ਜੜਨ ਵਾਲੀ ਪਹਿਲੀ ਭਾਰਤੀ ਕਪਤਾਨ: ਵੱਡੇ ਸ਼ਾੱਟਾਂ ਲਈ ਮਸ਼ਹੂਰ ਹਰਮਨਪ੍ਰੀਤ ਕੌਰ ਬਿਗ ਬੈਗ ਲੀਗ ਟੀਮ ਦੀ ਪਾਵਰ ਹਿੱਟਰ ਮੰਨੀ ਜਾਂਦੀ ਹੈ ਹਰਮਨਪ੍ਰੀਤ ਕੌਰ ਮਹਿਲਾ ਟੀ20 ਵਿਸ਼ਵ ਕੱਪ ‘ਚ ਛੱਕਾ ਜੜਨ ਵਾਲੀ ਪਹਿਲੀ ਭਾਰਤੀ ਮਹਿਲਾ ਕਪਤਾਨ ਵੀ ਬਣ ਗਈ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top