Breaking News

ਮਹਿਲਾ ਕ੍ਰਿਕਟ ਵਿਸ਼ਵ ਕੱਪ ਸੈਮੀਫਾਈਨਲ; ਭਾਰਤੀ ਮਹਿਲਾਵਾਂ ਹਾਰੀਆਂ

ਇੰਗਲੈਂਡ ਨੇ 8 ਵਿਕਟਾਂ ਨਾਲ ਹਰਾ ਕੇ ਕੀਤਾ ਫਾਈਨਲ ‘ਚ ਪ੍ਰਵੇਸ਼

 

23 ਦੌੜਾਂ ‘ਤੇ ਗੁਆ ਦਿੱਤੀਆਂ 8 ਵਿਕਟਾਂ

ਨਾਰਥ ਸਾਊਂਡ(ਐਂਟੀਗਾ), 23 ਨਵੰਬਰ

ਭਾਰਤੀ ਮਹਿਲਾਵਾਂ ਨੇ ਹੈਰਾਨੀਜਨਕ ਢੰਗ ਨਾਲ ਆਪਣੀਆਂ 8 ਵਿਕਟਾਂ ਸਿਰਫ਼ 23 ਦੌੜਾਂ ਜੋੜ ਕੇ ਗੁਆ ਦਿੱਤੀਆਂ ਅਤੇ ਉਹਨਾਂ ਨੂੰ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਇੰਗਲੈਂਡ ਹੱਥੋਂ 8 ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਦਾ ਇਸ ਹਾਰ ਨਾਲ ਇੰਗਲੈਂਡ ਤੋਂ ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਦੀ ਹਾਰ ਦਾ ਬਦਲਾ ਚੁਕਤਾ ਕਰਨ ਅਤੇ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ

 

ਮਿਤਾਲੀ ਨਾਲ ਖਿਡਾਉਣਾ ਪਿਆ ਮਹਿੰਗਾ

ਭਾਰਤੀ ਟੀਮ ਪ੍ਰਬੰਧਕਾਂ ਦਾ ਇਸ ਮੈਚ ‘ਚ ਸਭ ਤੋਂ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਇਕਾਦਸ਼ ਤੋਂ ਬਾਹਰ ਰੱਖਣਾ ਮਹਿੰਗਾ ਪਿਆ ਜੋ ਆਪਣੇ ਗੋਡੇ ਦੀ ਸੱਟ ਤੋਂ ਉੱਭਰ ਚੁੱਕੀ ਸੀ ਭਾਰਤੀ ਟੀਮ ਇੱਕ ਸਮੇਂ 13.5 ਓਵਰਾਂ ‘ਚ ਦੋ ਵਿਕਟਾਂ ‘ਤੇ 89 ਦੌੜਾਂ ਦੀ ਸੁਖ਼ਾਵੀਂ ਹਾਲਤ ‘ਚ ਸੀ ਪਰ ਟੀਮ 19.3 ਓਵਰਾਂ ‘ਚ ਸਿਰਫ਼ 112 ਦੌੜਾਂ ‘ਤੇ ਢੇਰ ਹੋ ਗਈ ਇੱਕ ਰੋਜ਼ਾ ਵਿਸ਼ਵ ਚੈਂਪੀਅਨ ਇੰਗਲੈਂਡ ਨੇ 17.1 ਓਵਰਾਂ ਹ’ਚ 2 ਵਿਕਟਾਂ ‘ਤੇ 116 ਦੌੜਾਂ ਬਣਾ ਕੇ ਆਸਾਨੀ ਨਾਲ ਮੈਚ ਜਿੱਤ ਲਿਆ ਅਤੇ ਫਾਈਨਲ ‘ਚ ਜਗ੍ਹਾ ਬਣਾ ਲਈ ਚੌਥੀ ਵਾਰ ਫਾਈਨਲ ‘ਚ ਪਹੁੰਚੀ ਇੰਗਲੈਂਡ ਦਾ ਪੁਰਾਣੀ ਵਿਰੋਧੀ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਨਾਲ ਖਿਤਾਬੀ ਮੁਕਾਬਲਾ ਹੋਵੇਗਾ ਜਿਸ ਨੇ ਇੱਕ ਹੋਰ ਫਾਈਨਲ ‘ਚ ਪਿਛਲੀ ਚੈਂਪੀਅਨ ਵੈਸਟਇੰਡੀਜ਼ ਨੂੰ 71 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ ਭਾਰਤ ਵਿਰੁੱਧ ਸੈਮੀਫਾਈਨਲ ‘ਚ ਇੰਗਲੈਂਡ ਦੀ ਮਹਿਲ ਾਵਾਂ ਹਰ ਲਿਹਾਜ਼ ਨਾਲ ਭਾਰਤੀ ਮਹਿਲਾਵਾਂ ‘ਤੇ ਵੀਹ ਸਾਬਤ ਹੋਈਆਂ

 

ਲੰਮੇ ਸਮੇਂ ਤੱਕ ਛਿੜੇਗੀ ਮਿਤਾਲੀ ਬਾਰੇ ਬਹਿਸ

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਸਭ ਤੋਂ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਨੂੰ ਇਕਾਦਸ਼ ਤੋਂ ਬਾਹਰ ਰੱਖਿਆ ਜਿਸਨੇ ਟੂਰਨਾਮੈਂਟ ਦੇ ਗਰੁੱਪ ਗੇੜ ‘ਚ ਆਇਰਲੈਂਡ ਅਤੇ ਪਾਕਿਸਤਾਨ ਵਿਰੁੱਧ ਲਗਾਤਾਰ ਅਰਧ ਸੈਂਕੜੇ ਲਾਏ ਸਨ ਅਤੇ ਉਸਨੂੰ ਟੀਮ ਤੋਂ ਬਾਹਰ ਰੱਖਣਾ ਘਾਤਕ ਰਿਹਾ ਜਿਸ ‘ਤੇ ਲੰਮੇ ਸਮੇਂ ਤੱਕ ਬਹਿਸ ਛਿੜੀ ਰਹੇਗੀ ਸਮਰਿਤੀ ਮੰਧਾਨਾ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿੱਤੀ ਪਰ ਦੂਸਰਾ ਪਾਸਾ ਨਿਰਾਸ਼ਾਜਨਕ ਰਿਹਾ ਮਿਤਾਲੀ ਦੀ ਜਗ੍ਹਾ ਓਪਨਿੰਗ ਕਰਨ ਨਿੱਤਰੀ ਤਾਨਿਆ ਭਾਟੀਆ 19 ਗੇਂਦਾਂ ‘ਚ ਸਿਰਫ਼ 11 ਦੌੜਾਂ ਬਣਾ ਸਕੀ ਮੰਧਾਨਾ ਨੇ 23 ਗੇਂਦਾਂ ‘ਤੇ 5 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ 26 ਦੌੜਾਂ ਬਣਾਈਆਂ ਕਪਤਾਨ ਹਰਮਨਪ੍ਰੀਤ ਨੇ 20 ਗੇਂਦਾਂ ‘ਚ ਇੱਕ ਛੱਕੇ ਦੀ ਮੱਦਦ ਨਾਲ 16 ਦੌੜਾਂ ਬਣਾਈਆਂ ਭਾਰਤ ਦੀਆਂ ਛੇ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਵੀ ਨਾ ਪਹੁੰਚ ਸਕੀਆਂ ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੇ 9 ਦੌੜਾਂ ‘ਤੇ ਤਿੰਨ ਵਿਕਟਾਂ ਲਈਆਂ

 

 
ਟੀਚਾ ਵੱਡਾ ਨਹੀਂ ਸੀ, ਇੰਗਲੈਂਡ ਨੇ ਦੋ ਵਿਕਟਾਂ 24 ਦੌੜਾਂ ਤੱਕ ਗੁਆ ਦਿੱਤੀਆਂ ਪਰ ਮੈਨ ਆਫ਼ ਦ ਮੈਚ ਰਹੀ ਵਿਕਟਕੀਪਰ ਐਮੀ ਜੋਂਸ ਨੇ 47 ਗੇਂਦਾਂ ‘ਚ 3 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ ਨਾਬਾਦ 53 ਅਤੇ ਨਤਾਲੀ ਸ਼ਿਵਰ ਨੇ 38 ਗੈਂਦਾਂ ‘ਚ 5 ਚੌਕਿਆਂ ਦੀ ਮੱਦਦ ਨਾਲ 52 ਦੌੜਾਂ ਬਣਾ ਕੇ ਇੰਗਲੈਂਡ ਨੂੰ ਜਿੱਤ ਦਿਵਾ ਦਿੱਤੀ ਦਿਲਚਸਪ ਤੱਥ ਇਹ ਰਿਹਾ ਕਿ ਸੈਮੀਫਾਈਨਲ ਤੋਂ ਪਹਿਲਾਂ ਇੰਗਲੈਂਡ ਦੀ ਕਿਸੇ ਬੱਲੇਬਾਜ਼ ਨੇ ਅਰਧ ਸੈਂਕੜਾ ਨਹੀਂ ਬਣਾਇਆ ਸੀ ਪਰ ਸੈਮੀਫਾਈਨਲ ‘ਚ ਉਸ ਦੀਆਂ ਦੋ ਬੱਲੇਬਾਜ਼ਾਂ ਨੇ ਨਾਬਾਦ ਅਰਧ ਸੈਂਕੜੇ ਅਤੇ 92 ਦੌੜਾਂ ਦੀ ਮੈਚ ਜੇਤੂ ਨਾਬਾਦ ਭਾਈਵਾਲੀ ਕੀਤੀ

 

ਮਿਤਾਲੀ ਬਾਰੇ ਪਛਤਾਵਾ ਨਹੀਂ: ਹਰਮਨ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਚੌਤਰਫ਼ਾ ਆਲੋਚਨਾਵਾਂ ਦੇ ਬਾਵਜ਼ੂਦ ਬਿਹਤਰੀਨ ਲੈਅ ‘ਚ ਖੇਡ ਰਹੀ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਸੈਮੀਫਾਈਨਲ ‘ਚ ਬੈਂਚ ‘ਤੇ ਬਿਠਾਉਣ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ ਹੈ ਹਰਮਨਪ੍ਰੀਤ ਨੇ ਕਿਹਾ ਕਿ ਜੋ ਵੀ ਅਸੀਂ ਫੈਸਲਾ ਕੀਤਾ, ਇਹ ਸਭ ਟੀਮ ਲਈ ਸੀ ਕਦੇ ਇਹ ਕੰਮ ਕਰਦਾ ਹੈ ਅਤੇ ਕਦੇ ਨਹੀਂ ਮੈਨੂੰ ਆਪਣੇ ਫੈਸਲੇ ‘ਤੇ ਪਛਤਾਵਾ ਨਹੀਂ ਹੈ ਭਾਰਤੀ ਕਪਤਾਨ ਨੇ ਕਿਹਾ ਕਿ ਕਈ ਵਾਰ ਤੁਹਾਨੂੰ ਵਿਕਟ ਦੇ ਹਿਸਾਬ ਨਾਲ ਖੇਡ ‘ਚ ਬਦਲਾਅ ਕਰਨਾ ਪੈਂਦਾ ਹੈਮਿਤਾਲੀ ਨੂੰ ਗਰੁੱਪ ਗੇੜ ਂਦੇ ਆਖ਼ਰੀ ਮੈਚ ਂਚ ਸੱਟ ਕਾਰਨ ਆਸਟਰੇਲੀਆ ਵਿਰੁੱਧ ਮੈਚ ਤੋ. ਬਾਹਰ ਰਹਿਣਾ ਪਿਆ ਸੀ ਜਿਸ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਜਿਸ ਨੂੰ ਧਿਆਨ -ਂਚ ਰੱਖਦਿਆਂ ਟੀਮ ਪ੍ਰਬੰਧਕਾਂ ਨੇ ਜੇਤੂ ਟੀਮ ਂਚ ਫੇਰ ਬਦਲ ਨਾ ਕਰਨ ਦਾ ਫੈਸਲਾ ਕੀਤਾ ਜੋ ਕਿ ਮਹਿੰਗਾ ਪੈ ਗਿਆ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


 

ਪ੍ਰਸਿੱਧ ਖਬਰਾਂ

To Top