ਦਿੱਲੀ ‘ਚ ਪੀਰਾਗੜ੍ਹੀ ਦੀ ਫੈਕਟਰੀ ‘ਚ ਅੱਗ, ਫਾਇਰ ਬ੍ਰਿਗੇਡ ਮੁਲਾਜ਼ਮ ਦੀ ਮੌਤ

Delhi Hotel Arpit Fire 17 Death
File photo

ਪੀਰਾਗੜ੍ਹੀ ਅੱਗ ਹਾਦਸੇ ਦੀ ਜਾਂਚ ਅਪਰਾਧ ਬ੍ਰਾਂਚ ਨੂੰ

ਏਜੰਸੀ/ਨਵੀਂ ਦਿੱਲੀ। ਰਾਜਧਾਨੀ ਦਿੱਲੀ ‘ਚ ਪੀਰਾਗੜ੍ਹੀ ਖੇਤਰ ਦੇ ਉਦਯੋਗ ਨਗਰ ਦੀ ਫੈਕਟਰੀ ‘ਚ ਅੱਜ ਸਵੇਰੇ ਲੱਗੀ ਅੱਗ ਨੂੰ ਬੁਝਾਉਣ ‘ਚ ਜੁਟੇ ਇੱਕ ਫਾਇਰ ਬ੍ਰਿਗੇਡ ਮੁਲਾਜ਼ਮ ਦੀ ਮੌਤ ਹੋ ਗਈ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਫਾਇਰ ਬ੍ਰਿਗੇਡ ਮੁਲਾਜ਼ਮ ਦੀ ਮੌਤ ਦੀ ਜਾਣਕਾਰੀ ਟਵਿੱਟਰ ‘ਤੇ ਦਿੱਤੀ ਉਨ੍ਹਾਂ ਕਿਹਾ, ਬੇਹੱਦ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਲੋਕਾਂ ਨੂੰ ਅੱਗ ਤੋਂ ਬਚਾਉਂਦੇ-ਬਚਾਉਂਦੇ ਸਾਡਾ ਇੱਕ ਜਾਂਬਾਜ਼ ਸ਼ਹੀਦ ਹੋ ਗਿਆ ਸਾਡੇ ਫਾਇਰਮੈਨ ਬੇਹੱਦ ਖਤਰੇ ਭਰੇ ਹਾਲਾਤਾਂ ‘ਚ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਲੋਕਾਂ ਨੂੰ ਬਚਾਉਂਦੇ ਹਨ।  Delhi 

ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅੱਗ ਅੱਜ ਸਵੇਰੇ 4:12 ਮਿੰਟਾਂ ‘ਤੇ ਪੀਰਾਗੜ੍ਹੀ, ਉਦਯੋਗ ਨਗਰ ਕੇ ਡੀ-7 ਸਥਿਤ ਇੱਕ ਫੈਕਟਰੀ ‘ਚ ਲੱਗੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਨੂੰ ਘਟਨਾ ਸਥਾਨ ਵੱਲ ਤੁਰੰਤ ਰਵਾਨਾ ਕੀਤਾ ਗਿਆ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਰਾਹਤ ਤੇ ਬਚਾਅ ਅਭਿਆਨ ਦੌਰਾਨ ਅਚਾਨਕ ਇੱਕ ਧਮਾਕਾ ਹੋਇਆ ਜਿਸ ਕਾਰਨ ਫੈਕਟਰੀ ਦੀ ਇਮਾਰਤ ਦੀ ਇੱਕ ਕੰਧ ਢਹਿ ਗਈ, ਜਿਸ ‘ਚ ਫਾਇਰ ਬ੍ਰਿਗੇਡ ਸਮੇਤ ਕਈ ਹੋਰ ਵਿਅਕਤੀ ਫਸ ਗਏ ਫੈਕਟਰੀ ‘ਚੋਂ 14 ਜ਼ਖਮੀਆਂ ਨੂੰ ਕੱਢਿਆ ਗਿਆ ਹੈ, ਜਿਨ੍ਹਾਂ ‘ਚੋਂ 14 ਫਾਇਰ ਬ੍ਰਿਗੇਡ ਮੁਲਾਜ਼ਮ ਹਨ ਰਾਹਤ ਤੇ ਬਚਾਅ ਅਭਿਆਨ ਹੁਣ ਵੀ ਜਾਰੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।