Breaking News

ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ; ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਇਤਿਹਾਸ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣੀ ਮੈਰੀਕਾਮ

ਮੈਰੀਕਾਮ ਸਮੇਤ 4 ਮੁੱਕੇਬਾਜ਼ਾਂ ਦੇ ਤਮਗੇ ਪੱਕੇ

ਮਨੀਸ਼ਾ ਅਤੇ ਭਾਗਵਤੀ ਹਾਰੀਆਂ ਕੁਆਰਟਰ ਫਾਈਨਲ ‘ਚ

ਨਵੀਂ ਦਿੱਲੀ, 20 ਨਵੰਬਰ 
ਓਲੰਪਿਕ ਤਮਗਾ ਜੇਤੂ ਸਟਾਰ ਮੁੱਕੇਬਾਜ਼ ਐਮਸੀ ਮੈਰੀਕਾਮ, ਲਵਲੀਨਾ ਬੋਰਗੋਹੇਨ, ਸੋਨੀਆ ਅਤੇ ਸਿਮਰਨਜੀਤ ਕੌਰ ਨੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚ ਕੇ ਭਾਰਤ ਲਈ ਦੋ ਤਮਗੇ ਪੱਕੇ ਕਰ ਦਿੱਤੇ ਜਦੋਂਕਿ ਮਨੀਸ਼ਾ ਮੌਨ, ਪਿੰਕੀ ਰਾਣੀ ਅਤੇ ਭਾਗਵਤੀ ਕਾਚਾਰੀ ਨੂੰ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ

 

ਮੈਰੀਕਾਮ ਚੀਨ ਦੀ ਵੂ ਨੂੰ ਅਤੇ ਲਵਲੀਨਾ ਆਸਟਰੇਲੀਆ ਦੀ ਕੇਈ ਨੂੰ?ਹਰਾ ਕੇ ਪਹੁੰਚੀਆਂ ਸੈਮੀਫਾਈਨਲ ‘ਚ

 
35 ਸਾਲ ਦੀ ਮੈਰੀਕਾਮ ਨੇ ਆਪਣੇ 48 ਕਿਗ੍ਰਾ ਵਰਗ ਦੇ ਕੁਆਰਟਰ ਫਾਈਨਲ ‘ਚ ਚੀਨ ਦੀ ਵੂ ਯੂ ਨੂੰ 5-0 ਨਾਲ ਹਰਾਉਣ ਦੇ ਨਾਲ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਮੈਰੀਕਾਮ ਨੇ ਆਪਣਾ ਮੁਕਾਬਲਾ 30-27, 29-28, 30-27, 29-28, 30-27 ਨਾਲ ਜਿੱਤਿਆ ਉਹਨਾਂ ਇਸ ਦੇ ਨਾਲ ਹੀ ਆਪਣਾ ਸੱਤਵਾਂ ਵਿਸ਼ਵ ਚੈਂਪੀਅਨਸ਼ਿਪ ਤਮਗਾ ਪੱਕਾ ਕਰ ਲਿਆ ਜਿਸ ਨਾਲ ਉਹ ਇਸ ਟੂਰਨਾਮੈਂਟ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣ ਗਈ ਹੈ ਮੈਰੀਕਾਮ ਹੁਣ ਉੱਤਰੀ ਕੋਰੀਆ ਦੀ ਕਿਮ ਮੀ ਦੀ ਚੁਣੌਤੀ ਦਾ ਸਾਹਮਣਾ ਕਰੇਗੀ ਕਿਮ ਨੇ ਕੁਆਰਟਰ ਫਾਈਨਲ ‘ਚ ਕੋਰੀਆ ਦੀ ਬਾਕ ਨੂੰ ਹਰਾਇਆ ਸੀ

 
ਲਵਲੀਨਾ ਨੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦਿਆਂ 69 ਕਿਗ੍ਰਾ ਵਰਗ ‘ਚ ਆਸਟਰੇਲੀਆ ਦੀ ਫਰਾਂਸਿਸ ਕੇਈ ਸਕਾਟ ਨੂੰ 5-0 ਨਾਲ ਹਰਾਇਆ ਲਵਲੀਨਾ ਨੇ ਇਹ ਮੁਕਾਬਲਾ 30-27, 29-28, 30-27, 30-27, 30-27 ਨਾਲ ਜਿੱਤਿਆ ਲਵਲੀਨਾ ਸੈਮੀਫਾਈਨਲ ‘ਚ ਤਾਈਪੇ ਦੀ ਨਿਏਨ ਚੇਨ ਨਾਲ ਭਿੜੇਗੀ
ਸੋਨੀਆ ਨੇ ਕੋਲੰਬੀਆ ਦੀ ਯੇਨੀ ਕੇਸਟੇਨਾਡਾ ਨੂੰ 57ਕਿਗ੍ਰਾ ਫੀਦਰਵੇਟ ਵਰਗ ‘ਚ 4-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਸੋਨੀਆ ਨੇ ਇਹ ਮੁਕਾਬਲਾ 30-27, 30-27, 30-27, 28-29, 30-27 ਨਾਲ ਹਰਾਇਆ ਸੋਨੀਆ ਦਾ ਸੈਮੀਫਾਈਨਲ ‘ਚ ਮੁਕਾਬਲਾ ਉੱਤਰੀ ਕੋਰੀਆ ਦੀ ਸੋਨ ਨਾਲ ਹੋਵੇਗਾ

 
ਇਸ ਦੌਰਾਨ 54 ਕਿਗ੍ਰਾ ਵਰਗ ‘ਚ ਮਨੀਸ਼ਾ ਨੂੰ ਕੁਆਰਟਰ ਫਾਈਨਲ ‘ਚ ਸਕਾਟਲੈਂਦ ਦੀ ਪੇਤਰੋਵਾ ਹੱਥੋਂ 1-4(30-27, 29-28, 30-27, 27-30, 30-27) ਨਾਲ ਮਾਤ ਝੱਲਣੀ ਪਈ ਭਾਗਵਤੀ 81ਕਿਗ੍ਰਾ ਵਰਗ ‘ਚ ਕੋਲੰਬੀਆ ਦੀ ਜੇਸਿਕਾ ਤੋਂ ਨਜ਼ਦੀਕੀ ਮੁਕਾਬਲੇ ‘ਚ 2-3(29-28, 29-28, 27-30, 29-28, 28-29) ਨਾਲ ਹਾਰ ਗਈ

ਲੁਧਿਆਣਾ ਦੀ ਸਿਮਰਨ ਵੀ ਪਹੁੰਚੀ ਸੈਮੀਫਾਈਨਲ ‘ਚ

 
ਪੰਜਾਬ ਦੇ ਲੁਧਿਆਣਾ ਦੀ ਸਿਮਰਨ ਨੇ 64 ਕਿਗ੍ਰਾ ਵੇਲਟਰਵੇਟ ਵਰਗ ‘ਚੇ ਆਇਰਲੈਂਡ ਦੀ ਐਮੀ ਸਾਰਾ ਨੂੰ 3-1 ਨਾਲ ਹਰਾਇਆ ਸਿਮਰਨ ਨੇ ਇਹ ਮੁਕਾਬਲਾ 27-29, 28-28, 29-27, 30-26, 29-27 ਨਾਲ ਜਿੱਤਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

ਪ੍ਰਸਿੱਧ ਖਬਰਾਂ

To Top