ਵਿਸ਼ਵ ਕੱਪ: ਪਾਕਿ ਨੇ ਇੰਗਲੈਂਡ ਨੂੰ ਦਿੱਤਾ 349 ਦੌੜਾਂ ਦਾ ਟੀਚਾ

0
World Cup, Pakistan, Targets, England

ਖਬਰ ਲਿਖੇ ਜਾਣ ਤੱਕ 348 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ 25 ਓਵਰਾਂ ‘ਚ 4 ਵਿਕਟਾਂ ਗਵਾ ਕੇ 148 ਦੌੜਾਂ ਬਣਾ ਲਈਆਂ ਸਨ

ਨਾਟਿੰਘਮ | ਵਿਸ਼ਵ ਕੱਪ ‘ਚ ਜਾਰੀ ਛੇਵੇਂ ਮੁਕਾਬਲੇ ‘ਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੇਜ਼ਬਾਨ ਇੰਗਲੈਂਡ ਸਾਹਮਣੇ 349 ਦੌੜਾਂ ਦਾ ਟੀਚਾ ਰੱਖਿਆ ਹੈ ਸਲਾਮੀ ਬੱਲੇਬਾਜ਼ਾਂ ਦੀ ਵਧੀਆ ਸ਼ੁਰੂਆਤ ਅਤੇ ਮੱਧਕ੍ਰਮ ‘ਚ ਬਾਬਰ ਆਜਮ, ਮੁਹੰਮਦ ਹਫੀਜ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਆਖਰ ‘ਚ ਕਪਤਾਨ ਸਰਫਰਾਜ ਅਹਿਮਦ ਦੀ ਧਮਾਕੇਦਾਰੀ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਇੰਗਲੈਂਡ ਖਿਲਾਫ਼ 50 ਓਵਰਾਂ ‘ਚ 8 ਵਿਕਟਾਂ ਗਵਾ ਕੇ 348 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਇੰਗਲੈਂਡ ਵੱਲੋਂ ਸਪਿੱਨ ਗੇਂਦਬਾਜ਼ ਮੋਇਨ ਅਲੀ ਨੇ ਸ਼ਾਨਦਾਰ ਕੀਤੀ ਗੇਂਦਬਾਜ਼ੀ ਕੀਤੀ ਅਤੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਲ ਕੀਤੀਆਂ ਇਸ ਤੋਂ ਇਲਾਵਾ ਇੰਗਲੈਂਡ ਦਾ ਕੋਈ ਵੀ ਗੇਂਦਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਇਸ ਤੋਂ ਪਹਿਲਾਂ ਮੇਜ਼ਬਾਨ ਇੰਗਲੈਂਡ ਦੇ ਕਪਤਾਨ ਇਆਨ ਮੋਰਗਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਇਹ ਸਹੀ ਸਾਬਤ ਨਹੀਂ ਹੋਇਆ ਪਾਕਿਸਤਾਨ ਦੇ ਦੋਵੇਂ ਸਲਾਮੀ ਬੱਲੇਬਾਜ਼ ਇਮਾਮ ਉੱਲ ਹੱਕ ਅਤੇ ਫਖਰ ਜਮਾਨ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ ਅਤੇ ਪਹਿਲ ਵਿਕਟ ਲਈ 14.1 ਓਵਰਾਂ ‘ਚ 82 ਦੌੜਾਂ ਦੀ ਸਾਂਝੇਦਾਰੀ ਕੀਤੀ ਫਖਰ ਜਮਾਨ 36 ਦੌੜਾਂ ਦੇ ਨਿੱਜੀ ਸਕੋਰ ‘ਤੇ ਸਪਿੱਨਰ ਮੋਇਨ ਅਲੀ ਦੀ ਸ਼ਿਕਾਰ ਬਣੇ ਕੁਝ ਦੇਰ ਬਾਅਦ ਇਮਾਮ ਉੱਲ ਹੱਕ ਵੀ 44 ਦੌੜਾਂ ਬਣਾ ਕੇ ਮੋਇਨ ਅਲੀ ਦਾ ਸ਼ਿਕਾਰ ਬਣ ਗਏ ਅਤੇ ਟੀਮ ਦਾ ਸਕੋਰ 111 ਦੌੜਾਂ ‘ਤੇ 2 ਵਿਕਟਾਂ ਹੋ ਗਿਆ ਇਸ ਤੋਂ ਬਾਅਦ ਬਾਬਰ ਆਜਮ ਅਤੇ ਮੁਹੰਮਦ ਹਫੀਜ ਨੇ ਪਾਰੀ ਨੂੰ ਅੱਗੇ ਵਧਾਇਆ ਅਤੇ 88 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਪਰ ਬਾਬਰ ਆਜਮ 63 ਦੌੜਾਂ ਬਣਾ ਕੇ ਮੋਇਨ ਅਲੀ ਦੀ ਗੇਂਦ ‘ਤੇ ਆਊਟ ਹੋ ਗਏ ਅਤੇ ਟੀਮ ਦਾ ਸਕੋਰ 199 ਦੌੜਾਂ ‘ਤੇ 3 ਵਿਕਟਾਂ ਹੋ ਗਿਆ ਫਿਰ ਕਪਤਾਨ ਸਰਫਰਾਜ ਕ੍ਰੀਜ ‘ਤੇ ਆਏ ਅਤੇ ਹਫੀਜ ਨਾਲ ਮਹੱਤਵਪੂਰਨ 80 ਦੌੜਾਂ ਦੀ ਸਾਂਝੇਦਾਰੀ ਕਰਕੇ ਸਕੋਰ ਨੂੰ 250 ਦੇ ਪਾਰ ਪਹੁੰਚਾਇਆ ਪਰ ਸੈਂਕੜੇ ਵੱਲ ਵੱਧ ਰਹੇ ਹਫੀਜ 84 ਦੌੜਾਂ ਬਣਾ ਕੇ ਮਾਰਕ ਵੁੱਡ ਦੀ ਗੇਂਦ ‘ਤੇ ਆਊਟ ਹੋ ਗਏ ਅਤੇ ਟੀਮ ਦਾ ਸਕੋਰ 279 ਦੌੜਾਂ ‘ਤੇ 4 ਵਿਕਟਾਂ ਹੋ ਗਿਆ ਇਸ ਤੋਂ ਬਾਅਦ ਕਪਤਾਨ ਸਰਫਰਾਜ ਨੇ ਇਕੱਲੇ ਮੋਰਚਾ ਸੰਭਾਲਦਿਆਂ ਟੀਮ ਦੇ ਸਕੋਰ ਨੂੰ 310 ਦੇ ਪਾਰ ਪਹੁੰਚਾਇਆ ਅਤੇ 55 ਦੌੜਾਂ ਬਣਾ ਕੇ ਆਊਟ ਹੋਏ ਅੰਤ ‘ਚ ਪਾਕਿਸਤਾਨ ਨੇ 50 ਓਵਰਾਂ  ‘ਚ 8 ਵਿਕਟਾਂ ਗਵਾ ਕੇ 348 ਦੌੜਾਂ ਬਣਾਈਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।