Breaking News

ਟੀ20 ਵਿਸ਼ਵ ਕੱਪ :ਆਸਟਰੇਲੀਆ ਚੌਥੀ ਵਾਰ ਬਣਿਆ ਵਿਸ਼ਵ ਚੈਂਪੀਅਨ

ਫਾਈਨਲ ‘ਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

 
ਆਸਟਰੇਲੀਆ ਦਾ ਲਗਾਤਾਰ ਪੰਜਵਾਂ ਫਾਈਨਲ ਸੀ, ਇੰਗਲੈਂਡ ਦਾ 2009 ਤੋਂ ਬਾਅਦ ਦੂਸਰੀ ਵਾਰ ਖ਼ਿਤਾਬ  ਦਾ ਸੁਪਨਾ ਟੁੱਟਾ

ਨਾਰਥ ਸਾਊਂਡ, 25 ਨਵੰਬਰ
ਆਸਟਰੇਲੀਆ ਨੇ ਮਹਿਲਾ ਕ੍ਰਿਕਟ ‘ਚ ਆਪਣੀ ਸ੍ਰੇਸ਼ਠਤਾ ਕਾਇਮ ਰੱਖਦੇ ਹੋਏ ਪੁਰਾਣੇ ਵਿਰੋਧੀ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਚੌਥੀ ਵਾਰ ਮਹਿਲਾ ਟੀ20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲਿਆ
ਸਰ ਵਿਵਿਅਨ ਰਿਚਰਡਸ ਸਟੇਡੀਅਮ ‘ਚ ਖੇਡੇ ਗਏ ਫਾਈਨਲ ‘ਚ ਆਫ਼ ਸਪਿੱਨਰ ਅਸ਼ਲੇ ਗਾਰਡਨਰ ਅਤੇ ਲੈੱਗ ਸਪਿੱਨਰ ਜਾਰਜੀਆ ਵੇਅਰਹੈਮ (11 ਦੌੜਾਂ ‘ਤੇ ਦੋ ਵਿਕਟਾਂ) ਦੀ ਬਦੌਲਤ ਆਸਟਰੇਲੀਆ ਨੇ ਇੰਗਲੈਂਡ ਨੂੰ 19.4 ਓਵਰਾਂ ‘ਚ ਸਿਰਫ਼ 105 ਦੌੜਾਂ ‘ਤੇ ਸਮੇਟਣ ਬਾਅਦ 15.1 ਓਵਰਾਂ ‘ਚ 2 ਵਿਕਟਾਂ ‘ਤੇ 106 ਦੌੜਾਂ ਬਣਾ ਕੇ ਟੀਚਾ ਹਾਸਲ ਕੀਤਾ ਅਤੇ ਵਿਸ਼ਵ ਕੱਪ ਜਿੱਤ ਲਿਆ

 

ਆਸਟਰੇਲੀਆ ਵੱਲੋਂ 22 ਦੌੜਾਂ ‘ਤੇ 3 ਵਿਕਟਾਂ ਲੈਣ ਵਾਲੀ ਅਤੇ ਨਾਬਾਦ 33 ਦੌੜਾਂ ਬਣਾਉਣ ਵਾਲੀ ਅਸ਼ਲੇ ਗਾਰਡਨਰ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ ਜਦੋਂਕਿ ਉਸਦੀ ਸਾਥੀ ਅਲਿਸਾ ਹਲੀਲੀ ਨੂੰ ਪਲੇਅਰ ਆਫ਼ ਦ ਟੂਰਨਾਮੈਂਟ ਐਲਾਨ ਕੀਤਾ ਗਿਆ ਇੰਗਲੈਂਡ ਵੱਲੋਂ ਡੇਨਿਅਲ ਵਾਈਟ(43 ਦੌੜਾਂ, 5 ਚੌਕੇ, 1 ਛੱਕਾ, 37 ਗੇਂਦਾਂ) ਅਤੇ ਕਪਤਾਨ ਹੀਥਰ ਨਾਈਟ (25 ਦੌੜਾਂ, 1 ਚੌਕਾ, 1 ਛੱਕਾ, 28 ਗੇਂਦਾਂ) ਤੋਂ ਇਲਾਵਾ ਕੋਈ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਨਾ ਪਹੁੰਚ ਸਕੀ

 

 

ਆਸਟਰੇਲੀਆ ਲਈ ਟੀਚੇ ਦਾ ਪਿੱਛਾ ਕਰਦਿਆਂ ਅਲਿਸਾ ਹੀਲੀ(22) ਅਤੇ ਬੇਥ ਮੂਨੀ(14) ਨੇ ਪਹਿਲੀ ਵਿਕਟ ਲਈ 4.4 ਓਵਰਾਂ ‘ਚ 29 ਦੌੜਾਂ ਜੋੜੀਆਂ ਗਾਰਡਨਰ(ਨਾਬਾਦ 33, 1 ਚੌਕਾ, 3 ਛੱਕੇ, 26 ਗੇਂਦ) ਅਤੇ ਕਪਤਾਨ ਮੈਗ ਲੈਨਿਗ (ਨਾਬਾਦ 28, 3 ਚੌਕੇ, 30 ਗੇਂਦਾਂ) ਨੇ ਤੀਸਰੀ ਵਿਕਟ ਲਈ ਨਾਬਾਦ 62 ਦੌੜਾਂ ਦੀ ਪਾਰੀ ਖੇਡ ਕੇ ਆਸਟਰੇਲੀਆ ਨੂੰ ਖ਼ਿਤਾਬੀ ਜਿੱਤ ਤੱਕ ਪਹੁੰਚਾਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top