ਲੇਖ

ਗੋਰੀ ਦੀਵਾਰ ‘ਤੇ ਚਿੰਤਾ ਤੇ ਹਾਹਾਕਾਰ

Worried, Anxious

ਵਿਸ਼ਣੂ ਗੁਪਤ

ਡੋਨਾਲਡ ਟਰੰਪ ਦੀ ਗੋਰੀ ਦੀਵਾਰ ਦੀ ਯੋਜਨਾ ਨੇ ਦੁਨੀਆ ਦੇ ਕਥਿਤ ਮਨੁੱਖੀ ਅਧਿਕਾਰ ਸੰਗਠਨਾਂ ਤੇ ਨਜਾਇਜ਼ ਸ਼ਰਨਾਰਥੀਆਂ ਦੇ ਸਮੱਰਥਕ ਗੁੱਟਾਂ ਦਰਮਿਆਨ ਖਲਬਲੀ ਮਚਾ ਰੱਖੀ ਹੈ । ਟਰੰਪ ਉਂਜ ਵੀ ਦੁਨੀਆ ਨੂੰ ਆਪਣੀਆਂ ਨੀਤੀਆਂ ਪ੍ਰੋਗਰਾਮਾਂ ਨਾਲ ਹੈਰਾਨ ਤੇ ਗੁੱਸੇ ਕਰਦੇ ਰਹੇ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਖਾਸੀਅਤ ਇਹ ਹੈ ਕਿ ਉਹ ਆਪਣੀਆਂ ਨੀਤੀਆਂ ਤੇ ਆਪਣੇ ਐਲਾਨ ਪ੍ਰੋਗਰਾਮਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਦੇ ਹਨ ਦੁਨੀਆ ਭਾਵੇਂ ਡੋਨਾਲਡ ਟਰੰਪ ਨੂੰ ਮੂਰਖ ਕਹੇ, ਦੁਨੀਆ ਭਾਵੇਂ ਡੋਨਾਲਡ ਟਰੰਪ ਨੂੰ ਫਾਸਿਸਟ ਕਹੇ, ਦੁਨੀਆ ਭਾਵੇਂ ਡੋਨਾਲਡ ਟਰੰਪ ਨੂੰ ਹਿੰਸਕ ਕਹੇ, ਦੁਨੀਆ ਭਾਵੇਂ ਡੋਨਾਲਡ ਟਰੰਪ ਨੂੰ ਅਨੈਤਿਕ ਤੇ ਅਸੱਭਿਅਕ ਦੇ ਖਲਨਾਇਕ ਕਹੇ ਪਰ ਦੁਨੀਆ ਦੇ ਵਿਚਾਰਾਂ ਦੀ ਡੋਨਾਲਡ ਟਰੰਪ ਕਦੇ ਵੀ ਪ੍ਰਵਾਹ ਤੱਕ ਨਹੀਂ ਕਰਦੇ ਹਨ, ਇੱਥੋਂ ਤੱਕ ਕਿ ਡੋਨਾਲਡ ਟਰੰਪ ਮੀਡੀਆ ਦੀ ਅਲੋਚਨਾ ਨੂੰ ਵੀ ਕੋਈ ਭਾਅ ਨਹੀਂ ਦਿੰਦੇ ਹਨ।

ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ ਇਹ ਪ੍ਰਗਟਾ ਦਿੱਤਾ ਸੀ ਕਿ ਉਸ ਦੀ ਪਹਿਲਾਂ ਛਵੀ ਕਿਹੋ-ਜਿਹੀ ਵੀ ਕਿਉਂ ਨਾ ਹੋਵੇ ਪਰ ਇੱਕ ਅਮਰੀਕੀ ਰਾਸ਼ਟਰਪਤੀ ਵਜੋਂ ਉਸ ਦੀ ਛਵੀ ਇੱਕ ਅਮਰੀਕੀ ਹਿੱਤ ਰੱਖਿਅਕ ਦੀ ਹੋਵੇਗੀ, ਅਮਰੀਕੀ ਗੋਰੀ ਹੋਂਦ ਦੇ ਰੱਖਿਅਕ ਦੇ ਤੌਰ ‘ਤੇ ਹੋਵੇਗੀ, ਇੱਕ ਅਜਿਹੇ ਸ਼ਾਸਕ ਦੀ ਛਵੀ ਹੋਵੇਗੀ ਜੋ ਅਮਰੀਕੀ ਹਿੱਤਾਂ ਸਾਹਮਣੇ ਇੱਕ ਕਦਮ ਵੀ ਪਿੱਛੇ ਨਹੀਂ ਹਟਣ ਵਾਲੀ ਹੋਵੇਗੀ ਜੇਕਰ ਅਸੀਂ ਡੋਨਾਲਡ ਟਰੰਪ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਮਿਲੇਗਾ ਕਿ ਉਹ ਦੁਨੀਆ ‘ਚ ਅਜਿਹੇ ਸ਼ਾਸਕ ਦੀ ਛਾਪ ਛੱਡ ਰਹੇ ਹਨ ਜਿਨ੍ਹਾਂ ਚੁਣਾਵੀ ਵਾਅਦਿਆਂ ਨੂੰ ਪੂਰਾ ਕਰਨ ਲਈ ਬਹਾਦਰੀਪੂਰਨ ਸਫਲਤਾ ਹਾਸਲ ਕੀਤੀ ਹੈ ਮੁਸਲਿਮ ਅਬਾਦੀ ਹਮਲੇ ‘ਤੇ ਉਨ੍ਹਾਂ ਨੇ ਪਾਬੰਦੀ ਲਾਈ, ਇਰਾਨ ਨਾਲ ਪਰਮਾਣੂ ਸਮਝੌਤੇ ਤੋੜੇ, ਵਾਤਾਵਰਨ ਸੰਤੁਲਨ ਸਬੰਧੀ ਯੂਰਪੀ ਯੂਨੀਅਨ ਤੱਕ ਨੂੰ ਅੰਗੂਠਾ ਵਿਖਾਇਆ, ਪਾਕਿਸਤਾਨ ਦੀ ਨੀਂਦ ਉਡਾਈ ਅਤੇ ਸ਼ਰੇਆਮ ਕਿਹਾ ਕਿ ਪਾਕਿਸਤਾਨ ਉਸ ਦੇ ਭਾਵ ਅਮਰੀਕਾ ਲਈ ਕਿਸੇ ਕੰਮ ਦਾ ਨਹੀਂ ਹੈ।

ਫਿਲਹਾਲ, ਡੋਨਾਲਡ ਟਰੰਪ ਹੁਣ ਆਪਣੀ ਗੋਰੀ ਦੀਵਾਰ ਸਬੰਧੀ ਚਰਚਾ ‘ਚ ਹਨ ਗੋਰੀ ਦੀਵਾਰ ਸਬੰਧੀ ਡੋਨਾਲਡ ਟਰੰਪ ਅੜੇ ਹੋਏ ਹਨ, ਉਹ ਕਿਸੇ ਵੀ ਸਮਝੌਤੇ ਤੋਂ ਇਨਕਾਰ ਕਰ ਰਹੇ ਹਨ, ਉਹ ਕਹਿੰਦੇ ਹਨ ਕਿ ਮੈਕਸੀਕੋ ਸਰਹੱਦ ‘ਤੇ ਦੀਵਾਰ ਬਣਾ ਕੇ ਰਹਿਣਗੇ, ਇਸ ਨੂੰ ਰੋਕਣ ਦੀ ਤਾਕਤ ਕਿਸੇ ਵਿਚ ਨਹੀਂ ਹੈ, ਵਿਰੋਧੀ ਧਿਰ ਅਮਰੀਕੀ ਡੈਮੋਕ੍ਰੇਟ, ਮੈਕਸੀਕੋ ਤੇ ਲੈਟਿਨ ਅਮਰੀਕੀ ਦੇਸ਼ਾਂ ਤੇ ਦੁਨੀਆ ਦੀ ਮੁਸਲਿਮ ਅਬਾਦੀ ਆਦਿ ਗੋਰੀ ਦੀਵਾਰ ਖਿਲਾਫ ‘ਚ ਜਿੰਨੀਆਂ ਚਾਹੁਣ ਮੁਹਿੰਮਾਂ ਚਲਾ ਲੈਣ, ਭਾਵੇਂ ਜਿੰਨੇ ਅੜਿੱਕੇ ਡਾਹ ਲੈਣ ਪਰ ਦੀਵਾਰ ਬਣ ਕੇ ਰਹੇਗੀ, ਹਿੰਸਕ ਤੇ ਮੁਖਤਿਆਰੀ ਲਈ ਖ਼ਤਰੇ ਵਾਲੀ ਅਬਾਦੀ ਦਾ ਹੜ੍ਹ ਰੋਕਿਆ ਹੀ ਜਾਵੇਗਾ, ਆਪਣੀ ਬਹਾਦਰੀ ਤੇ ਮਿਹਨਤ ਨਾਲ ਅਸੀਂ ਆਪਣੀ ਕਿਸਮਤ ਲਿਖੀ ਹੈ, ਦੁਨੀਆ ‘ਚ ਸਿੱਕਾ ਜਮਾਇਆ ਹੈ, ਇਸ ਨੂੰ ਕਿਸੇ ਵੀ ਹਾਲਤ ‘ਚ ਟੁੱਟਣ ਨਹੀਂ ਦੇਵਾਂਗੇ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਗੋਰੀ ਦੀਵਾਰ ਕਹਿੰਦੇ ਕਿਸ ਨੂੰ ਹਨ, ਗੋਰੀ ਦੀਵਾਰ ਨਾਮਕਰਨ ਕਿਵੇਂ ਹੋਇਆ? ਗੋਰੀ ਦੀਵਾਰ ਕੀ ਸ਼ਰਨਾਰਥੀਆਂ ਪ੍ਰਤੀ ਨਫ਼ਰਤ ਦੀ ਦੀਵਾਰ ਮੰਨੀ ਜਾਣੀ ਚਾਹੀਦੀ ਹੈ? ਗੋਰੀ ਦੀਵਾਰ ਖਿਲਾਫ ਅਮਰੀਕਾ ਦੇ ਡੈਮੋਕ੍ਰੇਟ ਹੀ ਕਿਉਂ ਖੜ੍ਹੇ ਹਨ? ਕੀ ਅਮਰੀਕਾ ‘ਤੇ ਸਹੀ ‘ਚ ਅਬਾਦੀ ਹਮਲੇ ਭਾਰੀ ਪੈ ਰਹੇ ਹਨ ਤੇ ਸ਼ਰਨਾਰਥੀਆਂ ਦੇ ਹਮਲੇ ਨਾਲ ਅਮਰੀਕਾ ਦੀ ਗੋਰੀ ਹੋਂਦ ਸਹੀ ਮਾਇਨਿਆਂ ‘ਚ ਖਤਰੇ ਵਿਚ ਹੈ ਜਾਂ ਫਿਰ ਗੋਰੀ ਹੋਂਦ ਦੇ ਸਾਹਮਣੇ ਘੱਟ ਗਿਣਤੀ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ?

ਮੈਕਸੀਕੋ ਨਾਲ ਲੱਗਦੀ ਸਰਹੱਦ ‘ਤੇ ਲਗਭਗ 3000 ਕਿਲੋਮੀਟਰ ਲੰਮੀ ਦੀਵਾਰ ਬਣਾਉਣ ਦੀ ਟਰੰਪ ਨੀਤੀ ਅਮਰੀਕਾ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਪ੍ਰਸਿੱਧ ਰਹੀ ਹੈ ਇਸ ਦੀਵਾਰ ਦਾ ਐਲਾਨ ਡੋਨਾਲਡ ਟਰੰਪ ਨੇ ਚੋਣਾਂ ਦੌਰਾਨ ਕੀਤਾ ਸੀ ਇਸ ਲੰਮੀ ਤੇ ਹੈਰਾਨਗੀ ਭਰੀ ਯੋਜਨਾ ‘ਤੇ ਕੋਈ ਛੋਟੀ-ਮੋਟੀ ਰਾਸ਼ੀ ਖਰਚ ਹੋਣ ਵਾਲੀ ਨਹੀਂ ਹੈ, ਖਰਚ ਹੋਣ ਵਾਲੀ ਰਾਸ਼ੀ ਦਾ ਅੰਕੜਾ ਜਾਣ ਕੇ ਤੁਸੀਂ ਹੈਰਾਨ ਹੋ ਸਕਦੇ ਹੋ ਇਸ ਦੀਵਾਰ ‘ਤੇ ਖਰਚ ਹੌਣ ਵਾਲੀ ਰਾਸ਼ੀ ਵੀ ਵੇਖ ਲਓ ਦੀਵਾਰ ‘ਤੇ 57 ਅਰਬ ਅਮਰੀਕੀ ਡਾਲਰ ਖਰਚ ਹੋਣ ਵਾਲਾ ਹੈ ਇੰਨੀ ਵੱਡੀ ਰਾਸ਼ੀ ਖਰਚ ਹੋਣ ਦਾ ਅਰਥ ਇਹ ਕੱਢਿਆ ਜਾ ਰਿਹਾ ਹੈ ਕਿ ਇਸ ਨਾਲ ਅਮਰੀਕੀ ਅਰਥਵਿਵਸਥਾ ਡਾਵਾਂਡੋਲ ਹੋ ਜਾਵੇਗੀ ਤੇ ਅਮਰੀਕੀਆਂ ਨੂੰ ਆਰਥਿਕ ਸੰਕਟ ਦੇ ਦੌਰ ‘ਚੋਂ ਲੰਘਣਾ ਹੋਵੇਗਾ ਜਦੋਂਕਿ ਡੋਨਾਲਡ ਟਰੰਪ ਕਹਿੰਦੇ ਹਨ ਕਿ ਨਜਾਇਜ਼ ਸ਼ਰਨਾਰਥੀ ਕੋਈ ਅਹਿੰਸਾ ਦੇ ਪੁਜਾਰੀ ਨਹੀਂ ਹਨ, ਨਜਾਇਜ਼ ਸ਼ਰਨਾਰਥੀ ਕੋਈ ਮਿਹਨਤ ਦੇ ਪ੍ਰਤੀਕ ਨਹੀਂ ਹਨ, ਨਜਾਇਜ਼ ਸ਼ਰਨਾਰਥੀ ਕੋਈ ਬੌਧਿਕ ਸੰਪੱਤੀ ਦੇ ਪ੍ਰਤੀਕ ਨਹੀਂ ਹਨ, ਇਹ ਅਮਰੀਕੀ ਸਮਾਜ ‘ਚ ਹਿੰਸਾ ਫੈਲਾਉਂਦੇ ਹਨ, ਅਮਰੀਕੀ ਅਰਥਵਿਵਸਥਾ ‘ਤੇ ਬੋਝ ਬਣਦੇ ਹਨ ਨਜਾਇਜ਼ ਸ਼ਰਨਾਰਥੀ ਦੀ ਭਰਮਾਰ ਨਾਲ ਸਾਡੀ ਅਰਥਵਿਵਸਥਾ ਜਿੰਨੀ ਚੌਪਟ ਹੁੰਦੀ ਹੈ, ਸੰਕਟ ‘ਚ ਆਉਂਦੀ ਹੈ ਉਸ ਦੇ ਅਨੁਪਾਤ ‘ਚ ਦੀਵਾਰ ‘ਤੇ ਖਰਚ ਹੋਣ ਵਾਲੀ ਰਾਸ਼ੀ ਕੁਝ ਵੀ ਨਹੀਂ ਹੈ ਡੋਨਾਲਡ ਟਰੰਪ ਨੇ ਐਲਾਨ ਕਰ ਰੱਖਿਆ ਹੈ ਕਿ ਦੀਵਾਰ ‘ਤੇ ਖਰਚ ਹੋਣ ਵਾਲੀ ਰਾਸ਼ੀ ਮੈਕਸੀਕੋ ਤੋਂ ਵੀ ਵਸੂਲੀ ਜਾਵੇਗੀ, ਕਿਉਂਕਿ ਮੈਕਸੀਕੋ ਦੀ ਸਾਜਿਸ਼ ਕਾਰਨ ਨਜਾਇਜ਼ ਸ਼ਰਨਾਰਥੀ ਅਮਰੀਕਾ ‘ਚ ਦਾਖਲ ਹੁੰਦੇ ਹਨ।

ਟਰੰਪ ਦੇ ਵਿਰੋਧੀ ਹੀ ਨਹੀਂ, ਸਗੋਂ ਲੈਟਿਨ ਅਮਰੀਕਾ ਦੇ ਅਸਫਲ ਦੇਸ਼ ਤੇ ਮੁਸਲਿਮ ਦੁਨੀਆ ਨੇ ਮੈਕਸੀਕੋ ਦੀ ਸਰਹੱਦ ‘ਤੇ ਬਣਨ ਵਾਲੀ ਦੀਵਾਰ ਨੂੰ ਗੋਰੀ ਦੀਵਾਰ ਦਾ ਨਾਂਅ ਦਿੱਤਾ ਹੈ, ਅਜਿਹੇ ਸਮੂਹਾਂ ਤੇ ਲੈਟਿਨ ਅਮਰੀਕਾ ਦੇ ਅਸਫਲ ਦੇਸ਼ਾਂ ਦਾ ਕਹਿਣਾ ਹੈ ਕਿ ਅਮਰੀਕਾ ਦੀ ਗੋਰੀ ਅਬਾਦੀ ਦੀ ਸਰਵਉੱਚਤਾ ਨੂੰ ਯਕੀਨੀ ਕਰਨ ਲਈ ਹੀ ਇਹ ਦੀਵਾਰ ਖੜ੍ਹੀ ਕਰਨ ਦੀ ਯੋਜਨਾ ਬਣੀ ਹੈ ਤੇ ਇਸ ਸਬੰਧੀ ਇੰਨਾ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਮੈਕਸੀਕੋ ਦੀ ਸਰਹੱਦ ‘ਤੇ ਬਣਨ ਵਾਲੀ ਅਮਰੀਕੀ ਦੀਵਾਰ ਗੋਰੀ ਦੀਵਾਰ ਮੰਨੀ ਜਾਣੀ ਚਾਹੀਦੀ ਹੈ ਜਾਂ ਨਹੀਂ? ਇਹ ਸਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਚੌਧਰ ਦੇ ਪ੍ਰਤੀਕ ਹਨ, ਡੋਨਾਲਡ ਟਰੰਪ ਕੱਟੜ ਦੱਖਣਪੰਥੀ ਹਨ, ਦੱਖਣਪੰਥੀ ਨੂੰ ਰਾਸ਼ਟਰਵਾਦੀ ਕਿਹਾ ਜਾਂਦਾ ਹੈ, ਡੋਨਾਲਡ ਟਰੰਪ ਦੀ ਜਿੱਤ ਪਿੱਛੇ ਦੱਖਣਪੰਥੀ ਗੁੱਟਾਂ ਦੀ ਤਾਕਤ ਸੀ ਅਮਰੀਕਾ ‘ਚ ਹੁਣ ਦੱਖਣਪੰਥ ਦਾ ਜ਼ੋਰ ਸਭ ਤੋਂ ਜ਼ਿਆਦਾ ਹੈ ਅਮਰੀਕੀ ਵਰਲਡ ਟਰੇਡ ਸੈਂਟਰ ‘ਤੇ ਹੋਏ ਮੁਸਲਿਮ ਅੱਤਵਾਦੀ ਹਮਲੇ ‘ਚ ਪੰਜ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਦੱਖਣਪੰਥ ਦਾ ਜਨਮ ਹੋਇਆ ਸੀ ਤੇ ਦੱਖਣਪੰਥ ਸ਼ਰਨਾਰਥੀਆਂ ਸਬੰਧੀ ਇੱਕ ਵੱਖਰੀ ਵਿਚਾਰਧਾਰਾ ਰੱਖਦਾ ਰਿਹਾ ਹੈ ਅਮਰੀਕੀ ਦੱਖਣਪੰਥ ਦੀ ਚਿੰਤਾ ਦੇ ਕਾਰਨ ਵੀ ਹਨ ਅਮਰੀਕਾ ਨੇ ਕਦੇ ਆਪਣੇ ਇੱਥੇ ਸ਼ਰਨਾਰਥੀਆਂ ਦੇ ਸਵਾਗਤ ‘ਚ ਕੋਈ ਕਮੀ ਨਹੀਂ ਛੱਡੀ ਸੀ।

ਹੁਣੇ-ਹੁਣੇ ਨਜਾਇਜ਼ ਸ਼ਰਨਾਰਥੀ ਵੱਲੋਂ ਅਮਰੀਕੀ ਪੁਲਿਸ ਅਧਿਕਾਰੀ ਕਾਰਪੋਰਲ ਰਾਨਿਲ ਰਾਨ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਰਾਨਿਲ ਰਾਨ ਸਿੰਘ ਨਾਮਕ ਪੁਲਿਸ ਅਧਿਕਾਰੀ ਭਾਰਤੀ ਮੂਲ ਦਾ ਸੀ ਤੇ ਉਨ੍ਹਾਂ ਮੈਕਸੀਕੋ ਤੋਂ ਆਉਣ ਵਾਲੇ ਨਜਾਇਜ਼ ਸ਼ਰਨਾਰਥੀਆਂ ਦੇ ਗਿਰੋਹ ਦੀ ਘੇਰਾਬੰਦੀ ਕਰ ਰੱਖੀ ਸੀ ਨਜਾਇਜ਼ ਸ਼ਰਨਾਰਥੀਆਂ ਦੀ ਗੋਲੀ ਨਾਲ ਰਾਨਿਲ ਰਾਨ ਸਿੰਘ ਦਾ ਕਤਲ ਹੋਇਆ ਸੀ ਪ੍ਰਵਾਸੀਆਂ ਦੀ ਗੋਲੀ ਨਾਲ ਹੋਏ ਰਾਨਿਲ ਰਾਨ ਸਿੰਘ ਦੇ ਕਤਲ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਮਰੀਕਾ ਦੀ ਖਾਸਕਰ ਗੋਰੀ ਅਬਾਦੀ ਦਰਮਿਆਨ ਮੈਕਸੀਕੋ ਦੀ ਸਰਹੱਦ ‘ਤੇ ਦੀਵਾਰ ਬਣਾਉਣ ਦੀ ਮੰਗ ਤੇਜ਼ ਹੋਈ ਸੀ ਤੇ ਨਜਾਇਜ਼ ਸ਼ਰਨਾਰਥੀਆਂ ਨੂੰ ਜੇਲ੍ਹਾਂ ‘ਚ ਪਾਉਣ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦੀ ਜ਼ੋਰਦਾਰ ਮੰਗ ਉੱਠੀ ਸੀ ਡੋਨਾਲਡ ਟਰੰਪ ਵੀ ਇਸ ਕਤਲ ਨੂੰ ਵਿਚਾਰ-ਵਟਾਂਦਰੇ ਦੇ ਕੇਂਦਰ ‘ਚ ਲਿਆਉਣ ਤੋਂ ਪਿੱਛੇ ਨਹੀਂ ਰਹੇ ਸਨ ਡੋਨਾਲਡ ਟਰੰਪ ਨੇ ਰਾਨਿਲ ਰਾਨ ਸਿੰਘ ਨੂੰ ਬਹਾਦਰ ਅਮਰੀਕੀ ਕਹਿ ਕੇ ਸੰਬੋਧਨ ਕੀਤਾ ਸੀ ਤੇ ਕਿਹਾ ਸੀ ਕਿ ਨਜਾਇਜ਼ ਸ਼ਰਨਾਰਥੀਆਂ ਨੂੰ  ਅਮਰੀਕਾ ‘ਚ ਦਾਖਲ ਕਰਵਾਉਣ ਵਾਲਿਆਂ ਨੂੰ ਅਮਰੀਕੀ ਕਾਨੂੰਨਾਂ ਦਾ ਪਾਠ ਪੜ੍ਹਾਇਆ ਜਾਵੇਗਾ ਮਨੁੱਖੀ ਅਧਿਕਾਰ ਸੰਗਠਨ ਤੇ ਨਜਾਇਜ਼ ਸ਼ਰਨਾਰਥੀਆਂ ਦੇ ਸਮੱਰਥਕ ਗੁੱਟ ਅਮਰੀਕਾ ਦੇ ਅਮਨੁੱਖੀ ਵਿਹਾਰ ਦੀ ਅਲੋਚਨਾ ਕਰਦੇ ਹਨ ਪਰ ਡੋਨਾਲਡ ਟਰੰਪ ਦੇ ਸ਼ਾਸਨ ‘ਚ ਹਜ਼ਾਰਾਂ ਨਜਾਇਜ਼ ਸ਼ਰਨਾਰਥੀ ਅਮਰੀਕੀ ਜੇਲ੍ਹਾਂ ‘ਚ ਕੈਦ ਹਨ।

ਇਹ ਸਹੀ ਹੈ ਕਿ ਅਮਰੀਕਾ ਦੀ ਗੋਰੀ ਹੋਂਦ ਨੂੰ ਘੱਟ ਗਿਣਤੀ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ ਇੱਕ ਤਾਂ ਨਜਾਇਜ਼ ਸ਼ਰਨਾਰਥੀ ਜ਼ਿਆਦਾ ਬੱਚੇ ਪੈਦਾ ਕਰਕੇ ਆਪਣੀ ਅਬਾਦੀ ਵਧਾਉਂਦੇ ਹਨ ਤੇ ਦੂਜਾ ਮੂਲ ਮੁਖਤਿਆਰੀ ਨੂੰ ਛੱਡਦੇ ਨਹੀਂ ਹਨ ਅਜਿਹੇ ਨਜਾਇਜ਼ ਸ਼ਰਨਾਰਥੀ ਅਮਰੀਕਾ ਦੀ ਗੋਰੀ ਅਬਾਦੀ ਲਈ ਰਾਖ਼ਸ਼ ਬਣ ਜਾਂਦੇ ਹਨ ਜੇਕਰ ਡੋਨਾਲਡ ਟਰੰਪ ਮੈਕਸੀਕੋ ਦੀ ਸਰਹੱਦ ‘ਤੇ ਦੀਵਾਰ ਬਣਾਉਣ ‘ਚ ਕਾਮਯਾਬ ਹੋਏ ਤੇ ਨਜਾਇਜ਼ ਸ਼ਰਨਾਰਥੀਆਂ ਦੀ ਭਰਮਾਰ ਰੋਕਣ ‘ਚ ਸਫਲ ਹੋਏ ਤਾਂ ਫਿਰ ਅਮਰੀਕਾ ਦੀ ਮੁਖਤਿਆਰੀ ਸਰਵਉੱਚ ਤੌਰ ‘ਤੇ ਕਾਇਮ ਰਹੇਗੀ ਤੇ ਡੋਨਾਲਡ ਟਰੰਪ ਦੀ ਗਿਣਤੀ ਅਮਰੀਕਾ ਦੇ ਸਰਵੋਤਮ ਰਾਸ਼ਟਰਪਤੀ ਦੇ ਤੌਰ ‘ਤੇ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top