ਚਿੰਤਾਜਨਕ : ਹਰਿਆਣਾ, ਪੰਜਾਬ, ਰਾਜਸਥਾਨ, ਸਮੇਤ ਦਿੱਲੀ ਐਨਸੀਆਰ ’ਚ ਡੇਂਗੂ ਦਾ ਕਹਿਰ

ਡੇਂਗੂ ਨਾਲ ਕਈ ਸੂਬੇ ਬੇਹਾਲ

  • ਯੂਪੀ ’ਚ 23 ਹਜ਼ਾਰ ਤੋਂ ਜ਼ਿਆਦਾ ਮਾਮਲੇ
  • ਮੋਹਾਲੀ, ਅੰਮਿ੍ਰਤਸਰ, ਬਠਿੰਡਾ, ਹੁਸ਼ਿਆਰਪੁਰ, ਪਠਾਨਕੋਟ, ਮੁਕਤਸਰ ਤੇ ਲੁਧਿਆਣਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ

(ਏਜੰਸੀ) ਨਵੀਂ ਦਿੱਲੀ। ਦੇਸ਼ ਦੇ ਕਈ ਸੂਬਿਆਂ ’ਚ ਡੇਂਗੂ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਆਲਮ ਇਹ ਹੋ ਗਿਆ ਕਿ ਲੋਕ ਹੁਣ ਘਬਰਾਉਣ ਲੱਗੇ ਹਨ ਹਰਿਆਣਾ, ਰਾਜਸਥਾਨ, ਪੰਜਾਬ, ਯੂਪੀ ਤੇ ਦਿੱਲੀ ’ਚ ਡੇਂਗੂ ਤੋਂ ਹਾਲਾਤ ਬਦਤਰ ਹੋ ਗਏ ਹਨ। ਉੱਤਰ ਪ੍ਰਦੇਸ਼ ’ਚ 2016 ਤੋਂ ਬਾਅਦ ਇਸ ਸਾਲ ਸਭ ਤੋਂ ਜ਼ਿਆਦਾ ਕੇਸ ਮਿਲੇ ਹਨ। ਪੰਜਾਬ ’ਚ ਤਾਂ ਹਾਲਾਤ ਹੋਰ ਵੀ ਬੁਰੇ ਹੋ ਗਏ ਹਨ ਇੱਥੇ ਪੈਰਾਸਿਟਾਮੋਲ ਦੀ ਕਮੀ ਪੈ ਗਈ ਹੈ ਰਾਜਸਥਾਨ ’ਚ ਡੇਂਗੂ ਦੀ ਤਬਾਹੀ ਜਾਰੀ ਹੈ ਜੰਮੂ ਕਸ਼ਮੀਰ ’ਚ ਵੀ 1100 ਤੋਂ ਵੱਧ ਮਰੀਜ਼ ਮਿਲੇ ਚੁੱਕੇ ਹਨ ਤੇ ਇੱਥੇ ਡੇਂਗੂ ਮਰੀਜ਼ਾਂ ਲਈ ਸਪੈਸ਼ਲ ਵਾਰਡ ਬਣਾਏ ਗਏ ਹਨ।

ਰਾਜਸਥਾਨ ’ਚ ਇੱਕ ਹਫ਼ਤੇ ’ਚ 1,171 ਮਰੀਜ਼

ਰਾਜਧਾਨੀ ’ਚ ਡੇਂੂਗ ਦੇ ਕੇਸਾਂ ’ਚ ਵਾਧਾ ਹੁੰਦਾ ਜਾ ਰਿਹਾ ਹੈ ਪਿਛਲੇ ਹਫ਼ਤੇ 3 ਵਿਕਅਤੀਆਂ ਦੀ ਮੌਤ ਹੋ ਗਈ, ਜਿਸ ਨਾਲ ਮੌਤਾਂ ਦਾ ਅੰਕੜਾ ਵਧ ਕੇ 9 ਪਹੁੰਚ ਗਿਆ।

ਉੱਤਰ ਪ੍ਰਦੇਸ਼ ਦੇ ਹਾਲਾਤ

ਯੂਪੀ ’ਚ ਡੇਂਗੂ ਦੇ ਹੁਣ ਤੱਕ 23 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰੀ ਦੇ ਅਨੁਸਾਰ ਸਭ ਤੋਂ ਜ਼ਿਆਦਾ ਫਿਰੋਜ਼ਾਬਾਦ, ਲਖਨਊ, ਹਾਂਸੀ, ਗਾਜਿਆਬਾਦ ਤੇ ਪ੍ਰਯੋਗਰਾਜ ’ਚ ਮਿਲੇ ਹਨ ਹੁਣ ਤੱਕ 8 ਵਿਅਕਤੀਆਂ ਦੀ ਮੌਤ ਹੋੇ ਚੁੱਕੀ ਹੈ।

ਪੰਜਾਬ ’ਚ ਹੁਣ ਤੱਕ 60 ਵਿਅਕਤੀਆਂ ਦੀ ਮੌਤ

ਪੰਜਾਬ ’ਚ ਡੇਂਗੂ ਆਪਣਾ ਹੁਣ ਤੱਕ ਦਾ ਸਭ ਤੋਂ ਘਾਤਕ ਕਹਿਰ ਵਿਖਾ ਰਿਹਾ ਹੈ ਇੱਥੇ ਹੁਣ ਤੱਕ 18,266 ਕੇਸ ਸਾਹਮਣੇ ਆ ਚੁੱਕੇ ਹਨ ਤੇ 60 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਸਾਲ 2017 ’ਚ 15,398 ਕੇਸ ਸਾਹਮਣੇ ਆਏ ਸਨ ਮੁਹਾਲੀ, ਅੰਮਿ੍ਰਤਸਰ, ਬਠਿੰਡਾ, ਹੋਸ਼ਿਆਰਪੁਰ, ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ ਤੇ ਲੁਧਿਆਣਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਹਨ ਸਿਹਤ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਵਾਰ 15 ਲੱਖ ਘਰਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ’ਚੋਂ 35 ਹਜ਼ਾਰ ਘਰਾਂ ’ਚ ਏਡੀਜ ਮੱਛਰ ਤੋਂ ਲਾਰਵਾ ਪਾਏ ਗਏ ਹਨ।

ਰਾਜਸਥਾਨ ’ਚ 13 ਹਜ਼ਾਰ ਤੋਂ ਵੱਧ ਮਰੀਜ਼

ਰਾਜਸਥਾਨ ’ਚ ਡੇਂਗੂ ਆਪਣਾ ਕਹਿਰ ਵਿਖਾ ਰਿਹਾ ਹੈ ਇੱਥੇ ਹੁਣ ਤੱਕ 13 ਹਜ਼ਾਰ ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ ਤੇ ਮੌਤ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ। ਸੂਬੇ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਸਵਾਈਮਾਨ ਸਿੰਘ ’ਚ ਹੀ ਇਸ ਸਾਲ ਡੇਂਗੂ ਨਾਲ 58 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਡਾਕਟਰਾਂ ਦੇ ਅਨੁਸਾਰ ਡੇਂਗੂ ਦਾ ਡੀਏਐਨਵੀ-2 ਟਾਈਪ ਤਬਾਹੀ ਮਚਾ ਰਿਹਾ ਹੈ। ਡੇਂਗੂ ਦੇ 4 ਸਟੀਰੀਓਟਾਈਪ ਹੁੰਦੇ ਹਨ ਟਾਈਪ 1 ਤੋਂ ਟਾਈਪ 4 ਤੱਕ ਕੋਈ ਵੀ ਇਨਸਾਨ ਆਪਣੇ ਜੀਵਨ ਕਾਲ ’ਚ 4 ਵਾਰ ਡੇਂਗੂ ਤੋਂ ਪੀੜਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੁਸੀਂ ਟਾਈਪ 1 ਤੋਂ ਪੀੜਤ ਹੋ ਜਾਂਦੇ ਹੋ ਤਾਂ ਇਸ ਦੀ ਇਮਿਊਨਿਟੀ ਜੀਵਨ ਭਰ ਬਣੀ ਰਹਿੰਦੀ ਹੈ ਪਰ ਬਾਕੀ ਸਟੀਰਿਓਟਾਈਪ ਦੀ ਇਮਿਊਨਿਟੀ 3 ਤੋਂ 6 ਮਹੀਨੇ ਹੋ ਜਾਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ