Breaking News

ਪਹਿਲਵਾਨ ਨਰਸਿੰਘ ਦਾ ਰੀਓ ਜਾਣਾ ਤੈਅ, NADA ਨੇ ਹਟਾਈ ਪਾਬੰਦੀ

ਨਵੀਂ ਦਿੱਲੀ। ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਪਹਿਲਵਾਨ ਨਰਸਿੰਘ ਯਾਦਵ ਨੂੰ ਅੱਜ ਡੋਪਿੰਗ ਮਾਮਲੇ ਤੋਂ ਬਰੀ ਕਰ ਦਿੱਤਾ ਜਿਸ ਨਾਲ ਉਨ੍ਹਾਂ ਦਾ ਰੀਓ ਓਲੰਪਿਕ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਨਾਡਾ ਨੇ ਕਿਹਾ ਕਿ ਇਹ ਪਹਿਲਵਾਨ ਸਾਜਿਸ਼ ਦਾ ਸ਼ਿਕਾਰ ਹੋਇਆ ਹੇ ਤੇ ਸ਼ੱਕ ਦਾ ਲਾਭ ਦਿੱਤੇ ਜਾਣ ਦਾ ਹੱਕਦਾਰ ਹੈ।
ਪਿਛਲੇ ਕੁਝ ਦਿਨਾਂ ਤੋਂ ਚੱਲੇ ਆ ਰਹੇ ਸ਼ੱਕ ਨੂੰ ਖ਼ਤਮ ਕਰਦਿਆਂ ਨਾਡਾ ਦੇ ਜਨਰਲ ਡਾਇਰੈਕਟਰ ਨਵੀਨ ਅਗਰਵਾਲ ਨੇ ਨਰਸਿੰਘ ਨੂੰ ਬਰੀ ਕਰਨ ਦਾ ਬਿਆਨ ਪੜ੍ਹਿਆ ਜਿਸ ਤੋਂ ਬਾਅਦ ਇਸ ਪਹਿਲਵਾਨ ਦੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ ਹੈ।
ਅਗਰਵਾਲ ਨੇ ਇਸ ਫ਼ੈਸਲੇ ਨੂੰ ਪੜ੍ਹਦਿਆਂ ਕਿਹਾ ਕਿ ਅਸੀਂ ਪਿਛਲੀ 2 ਜੂਨ ਦੇ ਨਮੂਨੇ ਨੂੰ ਧਿਆਨ ‘ਚ ਰੱਖਿਆ ਹੈ, ਜਿਸ ‘ਚ ਉਸ ਦਾ ਕੋਈ ਵੀ ਨਮੂਨਾ ਪਾਜਟਿਵ ਨਹੀਂ ਪਾਇਆ ਗਿਆ ਸੀ, ਇਹ ਗੰਲ ਸਮਝ ਤੋਂ ਬਾਹਰ ਸੀ ਕਿ ਇੱਕ ਵਾਰ ਇਹ ਪਾਬੰਦੀਸ਼ੁਦਾ ਪਦਾਰਥ ਲੈਣ ਨਾਲ ਫਾਇਦਾ ਹੋਵੇਗਾ, ਇਸ ਲਈ ਪੈਨਲ ਦਾ ਵਿਚਾਰ ਸੀ ਕਿ ਇੱਕ ਵਾਰ ਲਿਆ ਗਿਆ ਪਦਾਰਥ ਜਾਣਬੁੱਝ ਕੇ ਨਹੀਂ ਲਿਆ ਗਿਆ ਸੀ।

ਪ੍ਰਸਿੱਧ ਖਬਰਾਂ

To Top