Breaking News

ਕੁਸ਼ਤੀ ਲਈ ਕਰਦਾ ਹਾਂ ਤਪੱਸਿਆ: ਸੁਸ਼ੀਲ

Wrestling, Sushil

ਏਜੰਸੀ, ਨਵੀਂ ਦਿੱਲੀ, 

ਦੇਸ਼ ਦੇ ਨਾਮਵਰ ਪਹਿਲਵਾਨ ਸੁਸ਼ੀਲ ਕੁਮਾਰ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮਾ ਜਿੱਤਣ ਦੀ ਹੈਟ੍ਰਿਕ ਪੂਰੀ ਕਰਨ ਤੋਂ ਬਾਅਦ ਹੁਣ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ ਅਤੇ ਇਸਨੂੰ ਹੀ ਉਹਨਾਂ ਫਿਲਹਾਲ ਅਰਜੁਨ ਵਾਂਗ ਆਪਣਾ ਇੱਕੋ-ਇੱਕ ਟੀਚਾ ਬਣਾ ਰੱਖਿਆ ਹੈ । ਓਲੰਪਿਕ ‘ਚ ਲਗਾਤਾਰ ਦੋ ਤਗਮੇ ਅਤੇ ਰਾਸ਼ਟਰਮੰਡਲ ‘ਚ ਲਗਾਤਾਰ ਤਿੰਨ ਸੋਨ ਤਗਮੇ ਜਿੱਤਣ ਵਾਲੇ ਇੱਕੋ ਇੱਕ ਭਾਰਤੀ ਖਿਡਾਰੀ ਸੁਸ਼ੀਲ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਮੈਂ ਏਸ਼ੀਆਈ ਖੇਡਾਂ ਵਿੱਚ ਦੇਸ਼ ਲਈ ਸੋਨ ਤਗਮਾ ਨਹੀਂ ਜਿੱਤ ਸਕਿਆ ਹਾਂ ਇਹ ਗੱਲ ਹਮੇਸ਼ਾ ਮੇਰੇ ਦਿਮਾਗ ‘ਚ ਰਹਿੰਦੀ ਹੈ ਅਤੇ ਇਸ ਵਾਰ ਏਸ਼ੀਆਈ ਖੇਡਾਂ ‘ਚ ਇਸ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਜੀਅ ਜਾਨ ਲਾ ਦਿਆਂਗਾ ਸੁਸ਼ੀਲ 2006 ‘ਚ ਏਸ਼ੀਆਈ ਖੇਡਾਂ ‘ਚ ਕਾਂਸੀ ਤਗਮਾ ਜਿੱਤਿਆ ਸੀ ।

ਸੁਸ਼ੀਲ ਨੇ ਕਿਹਾ ਕਿ ਮੇਰੀ ਟਰੇਨਿੰਗ ਜਾਰੀ ਹੈ ਅਤੇ ਮੈਂ ਕਦੇ ਆਰਾਮ ਨਹੀਂ ਕਰਦਾ ਮੈਂ ਇੱਕ ਟੂਰਨਾਮੈਂਟ ਖੇਡਣਾ ਹੈ ਅਤੇ ਉਸ ਤੋਂ ਬਾਅਦ ਅਗਸਤ ‘ਚ ਏਸ਼ੀਆਈ ਖੇਡਾਂ ‘ਚ ਨਿੱਤਰਾਂਗਾ ਏਸ਼ੀਆਈ ਖੇਡਾਂ ਦੇ ਬਾਅਦ ਬਾਰੇ ਸੁਸ਼ੀਲ ਨੇ ਕਿਹਾ ਕਿ ਮੈਂ ਕੁਸ਼ਤੀ ਤੋਂ ਸਿਵਾਏ ਕੁਝ ਹੋਰ ਨਹੀਂ ਜਾਣਦਾ ਮੈਂ ਸਿਰਫ਼ ਕੁਸ਼ਤੀ ਲਈ ਤਪੱਸਿਆ ਕਰਦਾ ਹਾਂ ਜਿਸ ਕਾਰਨ ਮੈਂ ਅੱਜ ਇੱਥੇ ਹਾਂ ।

ਸੁਸ਼ੀਲ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਫਿੱਟ ਹਾਂ ਦੁਨੀਆਂ ‘ਚ ਮੰਨੇ ਪ੍ਰਮੰਨੇ ਵਿਦੇਸ਼ੀ ਕੋਚ ਵਲਾਦਿਮੀਰ, ਗੁਰੂ ਮਹਾਬਲੀ ਸੱਤਪਾਲ ਅਤੇ ਕੋਚ ਵਿਨੋਦ ਅਤੇ ਵਰਿੰਦਰ ਨਾਲ ਮੇਰੀ ਟਰੇਨਿੰਗ ਚੰਗੀ ਚੱਲ ਰਹੀ ਹੈ ਸੁਸ਼ੀਲ ਨੇ ਕਿਹਾ ਕਿ ਫਿੱਟ ਰਹਿ ਕੇ ਹੀ ਮੈਦਾਨ ‘ਤੇ ਨਿੱਤਰਣਾ ਚਾਹੀਦਾ ਹੈ। 2012 ਵਿੱਚ ਮੈਨੂੰ ਸਬਕ ਮਿਲਿਆ ਸੀ ਜਦੋਂ ਟੂਰਨਾਮੈਂਟ ‘ਚ ਤਾਂ ਮੇਰਾ ਪ੍ਰਦਰਸ਼ਨ ਚੰਗਾ ਰਿਹਾ ਪਰ ਮੇਰੇ ਮੋਢੇ ਜ਼ਖ਼ਮੀ ਹੋ ਗਿਆ ਤੇ ਬਾਅਦ ‘ਚ ਏਸ਼ੀਅਨ ਚੈਂਪੀਅਨਸ਼ਿਪ ‘ਚ ਮੈਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ ਸੀ । ਹੁਣ ਮੈਂ ਕੋਈ ਵੀ ਸੱਟ ਪੂਰੀ ਤਰ੍ਹਾਂ ਠੀਕ ਹੋਣ ਬਾਅਦ ਹੀ ਮੈਟ ‘ਤੇ ਉੱਤਰਦਾ ਹਾਂ। ਆਪਣੇ ਜੌੜੇ ਬੱਚਿਆਂ ਨੂੰ ਕੁਸ਼ਤੀ ‘ਚ ਪਾਉਣ ਅਤੇ ਪਤਨੀ ਸਵੀ ਦੇ ਸਮਰਥਨ ‘ਤੇ ਸੁਸ਼ੀਲ ਨੇ ਕਿਹਾ ਕਿ ਛੁੱਟੀ ਦੇ ਸਮੇਂ ਉਹਨਾਂ ਨੂੰ ਮੈਂ ਕੁਸ਼ਤੀ ਸਿਖਾਉਂਦਾ ਹਾਂ ਸਵੀ ਰਾਸ਼ਟਰਮੰਡਲ ‘ਚ ਮੇਰੇ ਨਾਲ ਸੀ ਅਤੇ ਉਹ ਹਮੇਸ਼ਾ ਮੇਰੀ ਜ਼ਿੰਮ੍ਹੇਦਾਰੀ ਚੁੱਕਦਿਆਂ ਹੌਂਸਲਾਫ਼ਜਾਈ ਕਰਦੀ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top