ਡਬਲਯੂਟੀਸੀ ਫਾਈਨਲ ’ਚ ਬਿਨਾ ਲਾਰ ਦੇ ਵੀ ਗੇਂਦ ਸਵਿੰਗ ਕਰੇਗੀ : ਇਸ਼ਾਂਤ ਸ਼ਰਮਾ

0
119

ਕਿਹਾ, ਟੀਮ ’ਚੋਂ ਕਿਸੇ ਗੇਂਦਬਾਜ਼ ਨੂੰ ਗੇਂਦ ਨੂੰ ਸਵਿੰਗ ਕਰਵਾਉਣ ਦੀ ਲੈਣੀ ਪਵੇਗੀ ਜ਼ਿੰਮੇਵਾਰੀ

ਮੁੰਬਈ। ਭਾਰਤ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦਾ ਮੰਨਣਾ ਹੈ ਕਿ ਇੰਗਲੈਂਡ ਦੇ ਸਾਊਥਮਪਟਨ ’ਚ ਖੇਡੇ ਜਾਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ’ਚ ਗੇਂਦ ਲਾਰ ਤੋਂ ਬਿਨਾ ਵੀ ਸਵਿੰਗ ਕਰੇਗੀ ਉਨ੍ਹਾਂ ਕਿਹਾ ਕਿ ਟੀਮ ’ਚੋਂ ਕਿਸੇ ਗੇਂਦਬਾਜ਼ ਨੂੰ ਗੇਂਦ ਨੂੰ ਸਵਿੰਗ ਕਰਵਾਉਂਦੇ ਰਹਿਣ ਦੀ ਜ਼ਿੰਮੇਵਾਰੀ ਲੈਣੀ ਪਵੇਗੀ।

ਇਸ਼ਾਂਤ ਨੇ ਮੰਗਲਵਾਰ ਨੂੰ ਡਬਲਯੂਟੀਸੀ ਫਾਈਨਲ ਦੌਰਾਨ ਲਾਰ ਦੀ ਵਰਤੋਂ ਦੇ ਮਹੱਤਵ ਨੂੰ ਸਾਂਝਾਂ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ ਉਨ੍ਹਾਂ ਸਟਾਰ ਸਪੋਰਟਸ ਦੇ ਪ੍ਰੋਗਰਾਮ ‘ਕ੍ਰਿਕਟ ਕਨੇਕਟੇਡ ’ਤੇ ਕਿਹਾ, ਜੇਕਰ ਇੱਥੋਂ ਦੇ ਹਾਲਾਤਾਂ ’ਚ ਗੇਂਦ ਨੂੰ ਚੰਗੀ ਤਰ੍ਹਾਂ ਨਾਲ ਸਵਿੰਗ ਕਰਵਾਉਣਾ ਜਾਰੀ ਰੱਖਿਆ ਜਾਵੇ ਤਾਂ ਗੇਂਦਬਾਜ਼ਾਂ ਲਈ ਇਨ੍ਹਾਂ ਔਖੇ ਹਾਲਾਤਾਂ ’ਚ ਵੀ ਵਿਕਟ ਲੈਣਾ ਸੌਖਾ ਹੋਵੇਗਾ। ਤੁਹਾਨੂੰ ਵੱਖਰੇ ਤਰ੍ਹਾਂ ਦੇ ਤਜ਼ਰਬੇ ਤੇ ਬਦਲਾਅ ਦੇ ਅਨੁਕੂਲ ਹੋਣ ਦੀ ਲੋੜ ਹੈ।

ਭਾਰਤ ’ਚ ਤੁਹਾਨੂੰ ਕੁਝ ਸਮੇਂ ਬਾਅਦ ਰਿਵਰਸ ਸਵਿੰਗ ਮਿਲਦੀ ਹੈ ਪਰ ਇੰਗਲੈਂਡ ’ਚ ਸਵਿੰਗ ਦੀ ਵਜ੍ਹਾ ਨਾਲ ਗੇਂਦ ਦੀ ਲੈਂਥ ਫੁਲ ਹੋ ਜਾਂਦੀ ਹੈ ਇਸ ਲਈ ਤੁਹਾਨੂੰ ਗੇਂਦ ਦੀ ਲੈਂਥ ’ਚ ਤਾਲਮੇਲ ਬਿਠਾਉਣਾ ਪਵੇਗਾ ਇਹ ਕਰਨਾ ਸੌਖਾ ਨਹੀਂ ਹੈ ਤੇ ਇੱਥੋਂ ਦਾ ਠੰਢਾ ਮੌਸਮ ਹੈ, ਇਸ ਲਈ ਮੌਸਮ ਦੇ ਅਨੁਕੂਲ ਹੋਣ ’ਚ ਸਮਾਂ ਲੱਗਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।