Breaking News

ਯਾਸਿਰ ਨੇ ਤੋੜਿਆ 82 ਸਾਲ ਪੁਰਾਣਾ ਰਿਕਾਰਡ

ਸਭ ਤੋਂ ਘੱਟ ਟੈਸਟ ‘ਚ ਲਈਆਂ 200 ਵਿਕਟਾਂ

ਆਸਟਰੇਲੀਆ ਦੇ ਕਲੇਰੇਂਸ ਵਿਕਟਰ ਦਾ 36 ਟੈਸਟ ‘ਚ 200 ਵਿਕਟਾਂ ਦਾ ਰਿਕਾਰਡ ਤੋੜਿਆ

17 ਟੈਸਟ ‘ਚ 100 ਵਿਕਟਾਂ ਲਈਆਂ ਸਨ

 
ਅਬੁ ਧਾਬੀ, 6 ਦਸੰਬਰ

 

ਪਾਕਿਸਤਾਨ ਦੇ ਯਾਸਿਰ ਸ਼ਾਹ ਨੇ ਟੈਸਟ ‘ਚ ਆਪਣੀਆਂ 200 ਵਿਕਟਾਂ ਪੂਰੀਆਂ ਕਰ ਲਈਆਂ ਹਨ ਉਹ ਸਭ ਤੋਂ ਘੱਟ 33 ਟੈਸਟ ‘ਚ ਐਨੀਆ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ ਸ਼ਾਹ ਨੇ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਲੜੀ ਦੇ ਤੀਸਰੇ ਟੈਸਟ ਦੇ ਚੌਥੇ ਦਿਨ ਵਿਲਿਅਮ ਨੂੰ ਲੱਤ ਅੜਿੱਕਾ ਆਊਟ ਕਰਕੇ 82 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਸ਼ਾਹ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਕਲੇਰੇਂਸ ਵਿਕਟਰ ਦੇ ਨਾਂਅ ਸੀ ਜਿਸ ਨੇ 15 ਫਰਵਰੀ 1936 ਨੂੰ ਆਪਣੇ 36ਵੇਂ ਟੈਸਟ ‘ਚ 200 ਵਿਕਟਾਂ ਪੁਰੀਆਂ ਕੀਤੀਆਂ ਸਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top