Uncategorized

ਪ੍ਰਣਬ ਨੇ ਰਾਸ਼ਟਰਪਤੀ ਭਵਨ ‘ਚ ਕੀਤਾ ਯੋਗ

ਨਵੀਂ ਦਿੱਲੀ। ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਨੇ ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੱਜ ਰਾਸ਼ਟਰਪਤੀ ਭਵਨ ‘ਚ ਕਰਵਾਏ ਪ੍ਰੋਗਰਾਮ ‘ਚ ਹਿੱਸਾ ਲਿਆ। ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ‘ਚ ਰਾਸ਼ਟਰਪਤੀ ਸਕੱਤਰੇਤ ਦੇ ਅਧਿਕਾਰੀ ਤੇ ਕਰਮਚਾਰੀ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਦਿੱਲੀ ਪੁਲਿਸ, ਆਈਟੀਬੀਪੀ ਦੇ ਜਵਾਨਾਂ ਤੇ ਰਾਸ਼ਟਰਪਤੀ ਦੇ ਅੰਗਰੱਖਿਅਕਾਂ ਦੇ ਨਾਲ ਹੀ ਰਾਸ਼ਟਰਪਤੀ ਭਵਨ ਦੇ ਹੋਰ ਨਿਵਾਸੀ ਸਮੇਤ ਲਗਭਗ ਇੱਕ ਹਜ਼ਾਰ ਲੋਕਾਂ ਨੇ ਹਿੱਸਾ ਲਿਆ।
ਪਹਿਲੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਮੁੱਖ ਆਯੋਜਨ ਪਿਛਲੇ ਵਰ੍ਹੇ 21 ਜੂਨ ਨੂੰ ਰਾਜਪਥ ‘ਤੇ ਕੀਤਾ ਗਿਆ ਸੀ ਜਿਸ ‘ਚ ਦੇਸ਼-ਵਿਦੇਸ਼ ਦੇ ਹਜਾਰਾਂ ਲੋਕਾਂ ਨੇ ਹਿੱਸਾ ਲਿਆ ਸੀ।

ਪ੍ਰਸਿੱਧ ਖਬਰਾਂ

To Top