ਮੋਬਾਇਲ ਵਾਂਗ ਬਦਲ ਸਕੋਗੇ ਬਿਜਲੀ ਕੁਨੈਕਸ਼ਨ

0
176

ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ ਮੋਦੀ ਸਰਕਾਰ

ਨਵੀਂ ਦਿੱਲੀ। ਅਗਲੇ ਕੁਝ ਦਿਨਾਂ ’ਚ ਇਲੈਕਟ੍ਰਿਸਿਟੀ (ਅਮੇਂਡਮੇਂਟ) ਬਿੱਲ, 2021 ਨੂੰ ਮੋਦੀ ਕੈਬਨਿਟ ’ਚ ਮਨਜ਼ੂਰੀ ਲਈ ਰੱਖਿਆ ਜਾ ਸਕਦਾ ਹੈ, ਜਿਸ ’ਚ ਇਹ ਤਜਵੀਜ਼ ਹੈ ਕਿ ਖਪਤਕਾਰ ਬਿਜਲੀ ਦਾ ਕੁਨੈਕਸ਼ਨ ਠੀਕ ਉਸੇ ਤਰ੍ਹਾਂ ਬਦਲ ਸਕਣਗੇ, ਜਿਸ ਤਰ੍ਹਾਂ ਮੋਬਾਇਲ ਕੁਨੈਕਸ਼ਨ ਨੂੰ ਪੋਰਟ ਕਰ ਸਕਦੇ ਹਨ ਇਸ ਨਾਲ ਬਿਜਲੀ ਖਪਤਕਾਰਾਂ ਨੂੰ ਬਿਹਤਰ ਸਹੂਲਤ ਮਿਲੀ ਤਾਂ ਕੰਪਨੀਆਂ ’ਚ ਮੁਕਾਬਲੇ ਦਾ ਵੀ ਉਨ੍ਹਾਂ ਨੂੰ ਫਾਇਦਾ ਮਿਲੇਗਾ।

ਸਰਕਾਰ ਦੇ ਇੱਕ ਸੂਤਰ ਨੇ ਕਿਹਾ, ‘ਬਿਜਲੀ (ਸੋਧ) ਬਿੱਲ, 2021 ਨੂੰ ਅਗਲੇ ਕੁਝ ਦਿਨਾਂ ’ਚ ਕੇਂਦਰੀ ਮੰਤਰੀ ਮੰਡਲ ਦੇ ਸਾਹਮਣੇ ਵਿਚਾਰ ਤੇ ਮਨਜ਼ੂਰੀ ਲਈ ਰੱਖਿਆ ਜਾ ਸਕਦਾ ਹੈ ਸਰਕਾਰ ਦਾ ਇਰਾਦਾ ਇਸ ਬਿੱਲ ਨੂੰ ਸੰਸਦ ਦੇ ਮੌਨਸੂਨ ਸੈਸ਼ਨ ’ਚ ਲਿਆਉਣ ਦਾ ਹੈ ਮੌਨਸੂਨ ਸੈਸ਼ਨ 13 ਅਗਸਤ, 2021 ਨੂੰ ਸੰਪਨ ਹੋਵੇਗਾ ਲੋਕ ਸਭਾ ਦੇ 12 ਜੁਲਾਈ, 2021 ਨੂੰ ਜਾਰੀ ਬੁਲੇਟਿਨ ਅਨੁਸਾਰ ਸਰਕਾਰ ਨੇ ਮੌਜ਼ੂਦਾ ਸੰਸਦ ਸੈਸ਼ਨ ’ਚ ਜਿਨ੍ਹਾਂ ਨਵੇਂ 17 ਬਿੱਲਾਂ ਨੂੰ ਪੈਸ਼ ਕਰਨ ਲਈ ਸੂਚੀਬੱਧ ਕੀਤਾ ਹੈ ਉਨ੍ਹਾਂ ’ਚ ਬਿਜਲੀ (ਸੋਧ) ਬਿੱਲ ਵੀ ਸ਼ਾਮਲ ਹੈ।

ਬੁਲੇਟਿਨ ’ਚ ਕਿਹਾ ਗਿਆ ਹੈ ਕਿ ਬਿਜਲੀ ਕਾਨੂੰਨ ’ਚ ਤਜਵੀਜ਼ ਸੋਧਾਂ ਨਾਲ ਸਪਲਾਈ ਕਾਰੋਬਾਰ ਨਾਲ ਲਾਈਸੇਂਸਿੰਗ ਸਮਾਪਤ ਹੋਵੇਗੀ ਤੇ ਇਸ ’ਚ ਮੁਕਾਬਲਾ ਆਵੇਗਾ ਨਾਲ ਹੀ ਇਸ ਦੇ ਤਹਿਤ ਹਰ ਇੱਕ ਕਮਿਸ਼ਨ ’ਚ ਕਾਨੂੰਨੀ ਪਿਛੋਕੜ ਭੂਮੀ ਦੇ ਮੈਂਬਰਾਂ ਦੀ ਨਿਯੁਕਤੀ ਜ਼ਰੂਰੀ ਹੋਵੇਗੀ ਇਸ ਤੋਂ ਇਲਾਵਾ ਇਸ ’ਚ ਬਿਜਲੀ ਅਪੀਲੀ ਅਥਾਰਟੀਕਰਨ (ਐਪਟੇਲ) ਨੂੰ ਮਜ਼ਬੂਤ ਕਰਨ ਤੇ ਨਵੀ ਖਰੀਦ ਵਚਨਬੱਧਤਾ (ਆਰਪੀਓ) ਨੂੰ ਪੂਰਾ ਨਾ ਕਰਨ ’ਤੇ ਜ਼ੁਰਮਾਨੇ ਦੀ ਤਜਵੀਜ਼ ਵੀ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ