ਕੈਨੇਡਾ ‘ਚ ਪੜ੍ਹਾਈ ਕਰਨ ਗਏ ਨੌਜ਼ਵਾਨ ਦੀ ਮੌਤ

0
Young, Death, Study, Canada

ਜਲਾਲਾਬਾਦ, ਰਜਨੀਸ਼ ਰਵੀ/ਸੱਚ ਕਹੂੰ ਨਿਊਜ਼

ਕੈਨੇਡਾ ਵਿਖੇ ਪੜ੍ਹਾਈ ਕਰਨ ਗਏ ਨੌਜ਼ਵਾਨ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਹੱਡੀਆਂ ਜੋੜਾਂ ਦੇ ਮਾਹਿਰ ਸਿਤਾਰ ਖਾਨ ਦੇ ਪੁੱਤਰ ਹੈਦਰ ਖ਼ਾਨ ਦੀ ਵਿਨੀਪੈਗ, ਮਨੀਟੋਬਾ ਕੈਨੇਡਾ ਵਿਖੇ ਸਵਿਮਿੰਗ ਪੂਲ ‘ਤੇ ਨਹਾਉਣ ਸਮੇਂ ਮੌਤ ਹੋਈ । ਪ੍ਰਾਪਤ ਜਾਣਕਾਰੀ ਅਨੁਸਾਰ ਹੈਦਰ ਖ਼ਾਨ ਪੁੱਤਰ ਡਾ ਸਿਤਾਰ ਖ਼ਾਨ, ਉਮਰ ਲਗਭਗ 24 ਸਾਲ ਕੈਨੇਡਾ ਵਿਖੇ 2016 ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਗਿਆ ਸੀ।

ਬੀਤੇ ਦਿਨ ਉਹ ਆਪਣੇ ਦੋਸਤਾਂ ਨਾਲ ਸਵਿਮਿੰਗ ਪੂਲ ਤੇ ਨਹਾਉਣ ਗਏ ਸੀ ਅਤੇ ਉੱਥੇ ਹੋਈ ਦੁਰਘਟਨਾ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਸ ਖ਼ਬਰ ਨਾਲ ਡਾ ਸਿਤਾਰ ਖ਼ਾਨ ਨਾਲ ਜੁੜੇ ਇਲਾਕਾ ਨਿਵਾਸੀਆਂ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਸਥਾਨਕ ਦਸਮੇਸ਼ ਨਗਰੀ ਦੇ ਨੇੜੇ ਸਥਿਤ ਨੂਰਾਨੀ ਮਸਜਿਦ ਵਿਖੇ ਮੁਸਲਮਾਨ ਭਾਈਚਾਰੇ ਨੇ ਇਕੱਠੇ ਹੋ ਕੇ ਦੁੱਖ ਵੀ ਪ੍ਰਗਟ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।