ਨਸ਼ਿਆਂ ਨੇ ਕੁਰਾਹੇ ਪਾਈ ਨੌਜਵਾਨ ਪੀੜ੍ਹੀ

0
drug addict

ਨਸ਼ਿਆਂ ਨੇ ਕੁਰਾਹੇ ਪਾਈ ਨੌਜਵਾਨ ਪੀੜ੍ਹੀ

drug addict | ਭਾਰਤ ਖ਼ਾਸਕਰ ਪੰਜਾਬ ਦੇ ਨੌਜਵਾਨਾਂ ‘ਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ-ਦਿਨ ਵਧ ਰਹੀ ਹੈ ਇਸ ਦਾ ਬਹੁਤਾ ਹਮਲਾ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਵਿਚ ਰਹਿੰਦੇ ਨੌਜਵਾਨਾਂ ‘ਤੇ ਹੋਇਆ ਹੈ ਇਸ ਨਾਲ ਨੌਜਵਾਨ ਪੀੜ੍ਹੀ, ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ‘ਚ ਸਭ ਤੋਂ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ, ਬੁਰੀ ਤਰ੍ਹਾਂ ਕੁਰਾਹੇ ਪੈ ਗਈ ਹੈ ਇਕ ਸਰਵੇਖਣ ਅਨੁਸਾਰ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਵੱਸਦੇ ਨੌਜਵਾਨਾ ਇਸਦੇ ਵਧੇਰੇ ਸ਼ਿਕਾਰ ਹਨ ਤੇ ਇਹ ਬਿਮਾਰੀ ਨੇ ਸਿਰਫ਼ ਮੁੰਡਿਆਂ ਵਿਚ ਹੀ ਨਹੀਂ, ਸਗੋਂ ਕੁੜੀਆਂ ਵਿਚ ਵੀ ਆਪਣੇ ਪੈਰ ਪਸਾਰ ਲਏ ਹਨ

ਨਸ਼ੇ ਦੀ ਆਦਤ ਵਿਚ ਫਸ ਕੇ ਨੌਜਵਾਨ ਸਿਰਫ਼ ਆਪਣੇ ਭਵਿੱਖ ਨੂੰ ਹੀ ਤਬਾਹ ਨਹੀਂ ਕਰ ਰਹੇ, ਸਗੋਂ ਸਮੁੱਚੀ ਕੌਮ ਦੀ ਗਿਰਾਵਟ ਦਾ ਕਾਰਨ ਬਣ ਰਹੇ ਹਨ ਅੱਜ ਤੋਂ ਦਹਾਕਾ ਪਹਿਲਾਂ ਤੱਕ ਹਰ ਪਿੰਡ ਵਿਚ ਕਬੱਡੀ ਦੀਆਂ ਦੋ-ਦੋ ਤਿੰਨ-ਤਿੰਨ ਟੀਮਾਂ ਹੁੰਦੀਆਂ ਸਨ, ਪਰੰਤੂ ਅੱਜ ਦੇ ਹਾਲਾਤ ਵਿੱਚ ਇੱਕ ਟੀਮ ਨਹੀਂ ਬਣਦੀ ਇੱਕ ਅਨੁਮਾਨ ਅਨੁਸਾਰ ਏਸ਼ਿਆਈ ਲੋਕ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਹਨ ਤੇ ਸਾਡਾ ਮੁਲਕ ਏਸ਼ਿਆਈ ਮੁਲਕਾਂ ਵਿਚੋਂ ਮੂਹਰਲੀ ਕਤਾਰ ਵਿਚ ਆਉਂਦਾ ਹੈ

ਭਾਰਤ ਭਰ ਵਿੱਚ ਅਨੁਮਾਨ ਅਨੁਸਾਰ 80 ਪ੍ਰਤੀਸ਼ਤ ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ ਕਈ ਥਾਵਾਂ ‘ਤੇ ਸਕੂਲਾਂ ਜਾਂ ਕਾਲਜਾਂ ਦੇ ਹੋਸਟਲਾਂ ਦੀ ਤਲਾਸ਼ੀ ਲੈਣ ਉਪਰੰਤ ਉੱਥੇ ਸ਼ਰਾਬ, ਅਫ਼ੀਮ, ਚਰਸ, ਸਿਗਰਟ, ਭੰਗ, ਪੋਸਤ, ਸਲਫਾਸ, ਗਾਂਜਾ, ਕੋਕੀਨ, ਸਮੈਕ ਤੇ ਹੈਰੋਇਨ ਆਦਿ ਮਿਲਦਾ ਹੈ ਇਸ ਤੋਂ ਬਿਨਾਂ ਕਈ ਤਰ੍ਹਾਂ ਦੀਆਂ ਹੋਰ ਨਸ਼ੀਲੀਆਂ ਗੋਲੀਆਂ, ਨੀਂਦ ਲਿਆਉਣ ਵਾਲੀਆਂ ਗੋਲੀਆਂ ਆਦਿ ਦੀ ਵਰਤੋਂ ਵੀ ਕਰਦੇ ਹਨ

ਨਸ਼ਿਆਂ ਦੇ ਸੇਵਨ ਦੀ ਇਹ ਰੁਚੀ ਕੇਵਲ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਤੱਕ ਹੀ ਸੀਮਿਤ ਨਹੀਂ, ਸਗੋਂ ਨੌਕਰੀਪੇਸ਼ਾ ਜਾਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਵਿਚ ਵੀ ਹੈ ਉਨ੍ਹਾਂ ਅਨੁਸਾਰ ਉਹ ਆਪਣੇ ਫ਼ਿਕਰਾਂ, ਗ਼ਮਾਂ ਤੇ ਚਿੰਤਾਵਾਂ ਨੂੰ ਭੁਲਾਉਣ ਲਈ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਸ਼ੁਰੂ-ਸ਼ੁਰੂ ਵਿਚ ਹੋਰਨਾਂ ਨਸ਼ੱਈਆਂ ਦੇ ਬਹਿਕਾਵੇ ਵਿਚ ਆ ਕੇ ਪਲ ਭਰ ਦੇ ਅਨੰਦ ਲਈ ਲਿਆ ਨਸ਼ਾ ਕੱਚੀ ਉਮਰ ਦੇ ਬੱਚਿਆਂ ਲਈ ਮੌਤ ਦਾ ਫ਼ਰਮਾਨ ਹੋ ਨਿੱਬੜਦਾ ਹੈ

ਨੌਜਵਾਨਾਂ ਵਿਚ ਨਸ਼ਿਆਂ ਦੇ ਪਸਾਰ ਦਾ ਮੁੱਖ ਕਾਰਨ ਪੈਸੇ ਦੇ ਲੋਭ ਦਾ ਸ਼ਿਕਾਰ ਸਮਾਜ ਵਿਰੋਧੀ ਅਨਸਰ ਹਨ, ਜਿਨ੍ਹਾਂ ਦਾ ਪੂਰੀ ਦੁਨੀਆਂ ਵਿਚ ਨਸ਼ੇ ਦਾ ਨੈੱਟਵਰਕ ਹੈ   ਬੇਸ਼ੱਕ ਹਰ ਤੀਜੇ ਦਿਨ ਕਰੋੜਾਂ ਰੁਪਏ ਦੀ ਹੈਰੋਇਨ ਫੜੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਹਨ, ਪਰ ਇਸਦੇ ਬਾਵਜੂਦ ਵੱਡੇ ਪੱਧਰ ‘ਤੇ ਸਮਗਲਿੰਗ ਰਾਹੀਂ ਹੈਰੋਇਨ, ਚਰਸ, ਸਮੈਕ ਤੇ ਹੋਰ ਨਸ਼ੇ ਪੰਜਾਬ ਤੇ ਹੋਰ ਥਾਵਾਂ ‘ਤੇ ਸਪਲਾਈ ਹੁੰਦੇ ਹਨ ਸਾਡੇ ਪਿੰਡਾਂ ਤੇ ਸ਼ਹਿਰਾਂ ਵਿਚ ਇਹ ਨਸ਼ਾ-ਤੰਤਰ ਬੜੇ ਭਿਆਨਕ ਰੂਪ ਵਿਚ ਫੈਲਿਆ ਹੋਇਆ ਹੈ,

ਜਿਸ ਵਿਚ ਭ੍ਰਿਸ਼ਟ ਰਾਜਨੀਤਕ ਲੀਡਰ, ਪੁਲਿਸ ਤੇ ਖ਼ੁਫ਼ੀਆ ਮਹਿਕਮੇ ਦੇ ਭ੍ਰਿਸ਼ਟ ਅਫਸਰਾਂ ਤੱਕ ਸਭ ਭਾਈਵਾਲ ਹਨ ਇਸੇ ਕਾਰਨ ਚੋਣਾਂ ਵਿਚ ਵੀ ਨਸ਼ਿਆਂ ਦੀ ਖੁੱਲ੍ਹੀ ਵਰਤੋਂ ਹੁੰਦੀ ਹੈ ਅਸਲ ਵਿਚ ਨਸ਼ਾ ਮਨੁੱਖ ਦੀ ਸੋਚਣ-ਵਿਚਾਰਨ ਦੀ ਸ਼ਕਤੀ ਖੋਹ ਲੈਂਦਾ ਹੈ ਤੇ ਵਰਤਮਾਨ ਸਿਆਸਤ ਦੇ ਚੌਧਰੀਆਂ ਨੂੰ ਅਜਿਹੇ ਲੋਕਾਂ ਦੀ ਹੀ ਜ਼ਰੂਰਤ ਹੈ, ਜਿਹੜੇ ਆਪਣੀ ਸੋਚ-ਵਿਚਾਰ ਤੋਂ ਵਾਂਝੇ ਹੋਣ ਤੇ ਨਸ਼ੇ  ਤੇ ਰੁਪਏ ਲੈ ਕੇ ਉਨ੍ਹਾਂ ਦੇ ਬਕਸੇ ਵਿਚ ਵੋਟ ਪਾਉਣ

ਇਸ ਤੋਂ ਇਲਾਵਾ ਕੁੱਝ ਹੋਰ ਕਾਰਨ ਵੀ ਹਨ, ਜੋ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਇਨ੍ਹਾਂ ਨਸ਼ੇ ਦੇ ਵਪਾਰੀਆਂ ਦੇ ਸ਼ਿਕਾਰ ਬਣਾਉਣ ਵਿਚ ਹਿੱਸਾ ਪਾ ਰਹੇ ਹਨ ਸਕੂਲਾਂ, ਕਾਲਜਾਂ ਦੇ ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਾ ਕਾਰਨ ਇਹ ਵੀ ਹੈ ਕਿ ਜਦੋਂ ਨੌਜਵਾਨ ਹੋਸਟਲਾਂ ਵਿਚ ਇਕੱਠੇ ਰਹਿੰਦੇ ਹਨ, ਤਾਂ ਇੱਕ ਮੱਛੀ ਦੇ ਸਾਰਾ ਪਾਣੀ ਗੰਦਾ ਕਰ ਦੇਣ ਵਾਂਗ ਉਹ ਇੱਕ-ਦੂਜੇ ਦੀ ਦੇਖਾਦੇਖੀ ਨਸ਼ਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ

ਹੋਸਟਲਾਂ ਦੇ ਵਿਦਿਆਰਥੀਆਂ ਦੇ ਨਸ਼ੇ ਖਾਣ ਵਿਚ ਲੱਗਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਉੱਥੇ ਰੋਕਣ ਵਾਲਾ ਕੋਈ ਨਹੀਂ ਹੁੰਦਾ ਮਾਤਾ-ਪਿਤਾ ਤੋਂ ਦੂਰ ਰਹਿਣ ਕਰਕੇ ਉਹ ਮਨਮਰਜ਼ੀ ਕਰਦੇ ਹੋਏ ਇਨ੍ਹਾਂ ਬੁਰਾਈਆਂ ਵਿਚ ਗਰਕ ਹੋ ਜਾਂਦੇ ਹਨ ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਨੂੰ ਆਪਣੇ ਭਵਿੱਖ ਦਾ ਹਨ੍ਹੇਰਾ ਦਿਸਣਾ, ਸਕੂਲਾਂ, ਕਾਲਜਾਂ ਵਿਚ ਹੜਤਾਲ ਕਾਰਨ ਪੜ੍ਹਾਈ ਦਾ ਬੰਦ ਰਹਿਣਾ ਆਦਿ ਵੀ ਇਸ ਦੇ ਕਾਰਨ ਹਨ ਨੌਜਵਾਨਾਂ ‘ਤੇ ਫ਼ਿਲਮਾਂ ਤੇ ਟੈਲੀਵਿਜ਼ਨ ਦੇ ਨਾਟਕਾਂ ਦਾ ਪ੍ਰਭਾਵ ਤੇ ਪੱਛਮੀ ਸੱਭਿਅਤਾ ਦੇ ਹੋਰ ਪ੍ਰਭਾਵ ਵੀ ਉਨ੍ਹਾਂ ਨੂੰ ਨਸ਼ਿਆਂ ਦੇ ਸੇਵਨ ਕਰਨ ਦੀਆਂ ਆਦਤਾਂ ਦਾ ਸ਼ਿਕਾਰ ਬਣਾਉਂਦੇ ਹਨ

ਨੌਜਵਾਨਾਂ ਦਾ ਇਸ ਤਰ੍ਹਾਂ ਨਸ਼ਿਆਂ ਵੱਲ ਰੁਚਿਤ ਹੋਣਾ ਸਾਡੇ ਦੇਸ਼ ਲਈ ਬਹੁਤ ਹੀ ਨੁਕਸਾਨਦੇਹ ਹੈ ਨਸ਼ਿਆਂ ਦਾ ਸੇਵਨ ਮਨੁੱਖ ਵਿਚ ਅਨੁਸ਼ਾਸਨਹੀਣਤਾ, ਜੂਏਬਾਜ਼ੀ ਦੀ ਆਦਤ, ਦੁਰਾਚਾਰ ਅਤੇ ਵਿਭਚਾਰ ਨੂੰ ਜਨਮ ਦਿੰਦਾ ਹੈ ਇਸ ਨਾਲ ਮਨੁੱਖੀ ਸ਼ਕਤੀ ਉਸਾਰੂ ਕੰਮਾਂ ਵੱਲ ਲੱਗਣ ਦੀ ਥਾਂ ਅਜਾਈਂ ਜਾ ਰਹੀ ਹੈ ਇਸਦੇ ਨਾਲ ਹੀ ਨਸ਼ੇਬਾਜ਼ੀ ਮਨੁੱਖੀ ਸਿਹਤ ਦਾ ਸੱਤਿਆਨਾਸ ਕਰ ਦਿੰਦੀ ਹੈ ਜਿਹੜਾ ਇੱਕ ਵਾਰੀ ਇਸ ਇੱਲਤ ਦਾ ਸ਼ਿਕਾਰ ਹੋ ਜਾਂਦਾ ਹੈ, ਉਸਦਾ ਇਸ ਵਿਚੋਂ ਨਿੱਕਲਣਾ ਮੁਸ਼ਕਲ ਹੋ ਜਾਂਦਾ ਹੈ

ਸਾਡੀ ਸਰਕਾਰ ਤੇ ਸਮਾਜਿਕ ਜੱਥੇਬੰਦੀਆਂ ਨੂੰ ਨੌਜਵਾਨ ਪੀੜ੍ਹੀ ਨੂੰ ਗਿਰਾਵਟ ਦੀ ਦਲਦਲ ਵਿਚੋਂ ਕੱਢਣ ਲਈ ਜ਼ੋਰਦਾਰ ਕਦਮ ਚੁੱਕਣੇ ਚਾਹੀਦੇ ਹਨ। ਇਸ ਮੰਤਵ ਲਈ ਨਸ਼ੇਬਾਜ਼ਾਂ ਦੇ ਨੈੱਟਵਰਕ ਨੂੰ ਤੋੜਨਾ ਤੇ ਇਸਦੀ ਸਮਗਲਿੰਗ ਦੇ ਰਸਤਿਆਂ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ ਪਿੰਡਾਂ ਵਿਚ ਨਸ਼ੇਖੋਰਾਂ ਦੇ ਆਉਣ ‘ਤੇ ਰੋਕ ਲਾਉਣੀ ਚਾਹੀਦੀ ਹੈ ਇਸਦੇ ਨਾਲ ਹੀ ਸਰਕਾਰ ਨੂੰ ਵਿੱਦਿਅਕ ਢਾਂਚੇ ‘ਚ ਸੁਧਾਰ ਕਰਦਿਆਂ ਉਸਨੂੰ ਰੁਜ਼ਗਾਰਮੁਖੀ ਬਣਾ ਕੇ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਦੇਣ ਵਾਲੇ ਕਦਮ ਚੁੱਕਣੇ ਚਾਹੀਦੇ ਹਨ ਤੇ ਨੌਜਵਾਨਾਂ ਵਿਚ ਖੇਡਾਂ ਤੋਂ ਇਲਾਵਾ ਹੋਰਨਾਂ ਮੁਕਾਬਲਿਆਂ ਨੂੰ ਉਤਸ਼ਾਹਿਤ ਕਰ ਕੇ ਉਨ੍ਹਾਂ ਵਿਚ ਨਵੀਆਂ ਪ੍ਰੇਰਨਾਵਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਇਸਦੇ ਨਾਲ ਹੀ ਮਾਪਿਆਂ ਦਾ ਵੀ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਆਦਤਾਂ ‘ਤੇ ਨਜ਼ਰ ਰੱਖਣ ਤੇ ਉਨ੍ਹਾਂ ਨੂੰ ਭਟਕਣ ਨਾ ਦੇਣ
ਮਾਨਸਾ
ਮੋ. 98159-98359
ਜਗਵਿੰਦਰ ਸਿੰਘ ਸਿੱਧੂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।