Breaking News

ਦਿੱਲੀ ‘ਚ ਨੌਜਵਾਨ ਦੀ ਦਿਨਦਿਹਾੜੇ ਗੋਲੀ ਮਾਰ ਕੇ ਹੱਤਿਆ

Young man, Shot Dead, Delhi

ਨਵੀਂ ਦਿੱਲੀ। ਦਿੱਲੀ ਦੇ ਨਜਫਗੜ੍ਹ ਥਾਣਾ ਇਲਾਕੇ ‘ਚ ਇਕ ਨੌਜਵਾਨ ਦੀ ਦਿਨਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮੋਹਿਤ ਮੋਰ ਦੇ ਰੂਪ ‘ਚ ਹੋਈ ਹੈ। ਮੋਹਿਤ ਨੂੰ ਅਣਪਛਾਤੇ ਵਿਅਕਤੀਆਂ ਨੇ 13 ਗੋਲੀਆਂ ਮਾਰੀਆਂ। ਮੋਹਿਤ ਨੂੰ ਟਿਕ-ਟਾਕ ਦਾ ਸਟਾਰ ਮੰਨਿਆ ਜਾਂਦਾ ਸੀ। ਉਸ ਨੂੰ ਦੇ ਟਿਕ-ਟਾਕ ‘ਤੇ 5 ਲੱਖ ਤੋਂ ਵਧ ਫੋਲੋਅਰਜ਼ ਹਨ ਅਤੇ ਇੰਸਟਾਗ੍ਰਾਮ ‘ਤੇ ਵੀ ਮੋਹਿਤ ਦੇ 3 ਹਜ਼ਾਰ ਫੋਲੋਅਰਜ਼ ਹਨ। ਮੋਹਿਤ ਨੂੰ ਮੰਗਲਵਾਰ ਸ਼ਾਮ ਉਸ ਸਮੇਂ ਗੋਲੀ ਮਾਰੀ ਗਈ, ਜਦੋਂ ਉਹ ਇਕ ਫੋਟੋ ਸਟੇਟ ਦੀ ਦੁਕਾਨ ‘ਤੇ ਗਿਆ ਸੀ। ਮੋਹਿਤ ਨੂੰ ਕਿਸ ਨੇ ਅਤੇ ਕਿਉਂ ਗੋਲੀ ਮਾਰੀ, ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਦਿੱਲੀ ਦੇ ਦਵਾਰਕਾ ‘ਚ 2 ਗੈਂਗਸਟਰਾਂ ਦਾ ਅਚਾਨਕ ਹੀ ਇਕ-ਦੂਜੇ ਨਾਲ ਆਹਮਣਾ-ਸਾਹਮਣਾ ਹੋ ਗਿਆ ਸੀ, ਜਿਸ ਤੋਂ ਬਾਅਦ ਉੱਥੇ ਗੈਂਗਵਾਰ ਸ਼ੁਰੂ ਹੋ ਗਿਆ। ਇਸ ਗੈਂਗਵਾਰ ‘ਚ 2 ਲੋਕਾਂ ਦੀ ਮੌਤ ਹੋ ਗਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top