Breaking News

ਨੌਜਵਾਨ ਵੱਲੋਂ ਰਿਵਾਲਵਰ ਨਾਲ ਗੋਲੀ ਮਾਰਕੇ ਖੁਦਕਸ਼ੀ

Young man, Shot Himself, Suicide

ਮੌਕੇ ‘ਤੇ ਪਹੁਚੀ ਫੋਰੈਂਸਿਕ ਟੀਮ

ਬਠਿੰਡਾ (ਅਸ਼ੋਕ ਵਰਮਾ) । ਬਠਿੰਡਾ ਸ਼ਹਿਰ ਦੇ ਅਹਿਮ ਵਪਾਰਕ ਕੇਂਦਰ ਕਿੱਕਰ ਬਜਾਰ ਇਲਾਕੇ ‘ਚ ਦੇਸ ਰਾਜ ਸਕੂਲ ਕੋਲ ਬਾਬਾ ਮੰਦਿਰ ਵਾਲੀ ਗਲੀ ਦੇ ਨਜ਼ਦੀਕ ਧੰਨਾਂ ਬੈਂਗਲਜ਼ ਨਾਮਕ ਦੁਕਾਨ ਦੀ ਉਪਰਲੀ ਮੰਜਿਲ ਤੇ ਅੱਜ ਸਵੇਰੇ ਦੁਕਾਨ ‘ਚ ਕੰਮ ਕਰਨ ਵਾਲੇ ਕਰਿੰਦੇ ਨੇ ਮਾਲਕਾਂ ਦੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਚਲਾਕੇ ਆਤਮਹੱਤਿਆ ਕਰ ਲਈ। ਘਟਨਾ ਦਾ ਸਮਾਂ ਸਵੇਰੇ 11 ਕੁ ਵਜੇ ਦਾ ਦੱਸਿਆ ਜਾ ਰਿਹਾ ਹੈ।

ਮ੍ਰਿਤਕ ਦੀ ਪਛਾਣ ਵਿਸ਼ਾਲ ਉਰਫ ਸੋਨੂੰ ਵਾਸੀ ਅਬੋਹਰ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਵਿਸ਼ਾਲ ਨੇ ਅਚਾਨਕ ਦਰਾਜ ‘ਚ ਪਈ ਰਿਵਾਲਵਰ ਚੁੱਕ ਲਈ ਅਤੇ ਉੱਪਰਲੀ ਮੰਜਿਲ ਤੇ ਜਾ ਕੇ ਇਸ ਮੰਦਭਾਗੀ ਘਟਨਾਂ ਨੂੰ ਅੰਜਾਮ ਦੇ ਦਿੱਤਾ। ਗੋਲੀ ਚੱਲਣ ਦੀ ਅਵਾਜ਼ ਸੁਣਦਿਆਂ ਇਲਾਕੇ ‘ਚ ਦਹਿਸ਼ਤ ਫੈਲ ਗਈ ਅਤੇ ਲੋਕ ਇਕੱਠੇ ਹੋ ਗਏ। ਸਭ ਤੋਂ ਪਹਿਲਾਂ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਆਪਣੇ ਵਲੰਟੀਅਰਾਂ ਦੀ ਟੀਮ ਨਾਲ ਮੌਕੇ ਤੇ ਗਏ ਜਿੰਨ੍ਹਾਂ ਨੇ ਦੱਸਿਆ ਕਿ ਵਿਸ਼ਾਲ ਉਰਫ ਸੋਨੂੰ ਨੇ ਸੱਜੀ ਕਨਪਟੀ ਤੇ ਗੋਲੀ ਮਾਰ ਲਈ ਜੋਕਿ ਜਾਨਲੇਵਾ ਸਾਬਤ ਹੋਈ ਹੈ। (Suicide)

ਸੋਨੂੰ ਮਹੇਸ਼ਵਰੀ ਅਤੇ ਦੁਕਾਨ ਮਾਲਕਾਂ ਵੱਲੋਂ ਸੂਚਨਾ ਦੇਣ ਤੇ ਐਸਪੀ ਸਿਟੀ ਅਤੇ ਥਾਣਾ ਕੋਤਵਾਲੀ ਪੁਲਿਸ ਮੌਕੇ ਪੁੱਜੀ ਅਤੇ ਘਟਨਾ ਸਥਾਨ ਦਾ ਜਾਇਜਾ ਲਿਆ। ਪੁਲਿਸ ਅਫਸਰਾਂ ਨੇ ਜਾਂਚ ਲਈ ਫੌਰੈਂਸਿਕ ਮਾਹਿਰਾਂ ਨੂੰ ਵੀ ਮੌਕੇ ਸੱਦਿਆ ਜਿੰਨ੍ਹਾਂ ਨੇ ਨਮੂਨੇ ਵਗੈਰਾ ਲਏ ਹਨ। ਮੁਢਲੇ ਤੌਰ ਤੇ ਹਾਸਲ ਵੇਰਵਿਆਂ ਅਨੁਸਾਰ ਮ੍ਰਿਤਕ ਇਸ ਦੁਕਾਨ ਤੇ ਪਿਛਲੇ ਕਰੀਬ ਇੱਕ ਵਰ੍ਹੇ ਤੋਂ ਕੰਮ ਕਰ ਰਿਹਾ ਸੀ। ਮ੍ਰਿਤਕ ਦੀ ਸ਼ਾਦੀ ਵੀ ਕੁਝ ਮਹੀਨੇ ਪਹਿਲਾਂ ਹੋਈ ਸੀ ਤੇ ਇਸ ਵੇਲੇ ਦੁਕਾਨ ਦੇ ਨਜ਼ਦੀਕ ਹੀ ਰਹਿ ਰਿਹਾ ਸੀ। ਖੁਦਕਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਿਸ ਪੜਤਾਲ ‘ਚ ਜੁਟ ਗਈ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। (Suicide)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top