ਮੁਸ਼ਕਿਲ ਦੀ ਘੜੀ ‘ਚ ਲੋੜਵੰਦਾਂ ਲਈ ਖੂਨਦਾਨ ਲਈ ਅੱਗੇ ਆ ਰਹੇ ਨੇ ਨੌਜਵਾਨ

0

ਮੁਸ਼ਕਿਲ ਦੀ ਘੜੀ ‘ਚ ਲੋੜਵੰਦਾਂ ਲਈ ਖੂਨਦਾਨ ਲਈ ਅੱਗੇ ਆ ਰਹੇ ਨੇ ਨੌਜਵਾਨ

ਮਲੋਟ, (ਮਨੋਜ)। ਕੋਰੋਨਾ ਵਾਇਰਸ ਕਰਕੇ ਲਾਕਡਾਊਨ ਦੌਰਾਨ ਨੌਜਵਾਨਾਂ ਵੱਲੋਂ ਖੂਨਦਾਨ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਭਾਰੀ ਸੰਖਿਆ ਵਿੱਚ ਰੋਜ਼ਾਨਾ ਦੀ ਤਰ੍ਹਾਂ ਹੀ ਨੌਜਵਾਨ ਖੂਨਦਾਨ ਕਰਕੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾ ਰਹੇ ਹਨ।

ਟਿੰਕੂ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਮੇਸ਼ਾਂ ਹੀ ਮਾਨਵਤਾ ਹਿੱਤ ਅੱਗੇ ਰਹਿੰਦੇ ਹਨ ਅਤੇ ਇਸੇ ਤਰ੍ਹਾਂ ਕੁਝ ਹੋਰ ਨੌਜਵਾਨ ਵੀ ਖੂਨਦਾਨ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਜੋਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਲੋੜਵੰਦ ਮਰੀਜ਼ਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਗੌਰਵ ਵਧਵਾ, ਸੰਤੋਸ਼ ਗਲੇਵ, ਦਿਕਸ਼ਿਤ ਨਾਗਪਾਲ, ਧੀਰਜ ਕੁਮਾਰ, ਜਸਪਾਲ ਕੁਮਾਰ ਅਤੇ ਨਵਿਸ਼ ਡੂਮੜਾ ਨੇ ਮਲੋਟ ਬਲੱਡ ਬੈਂਕ ਵਿੱਚ ਇੱਕ-ਇੱਕ ਯੂਨਿਟ ਖੂਨਦਾਨ ਦਿੱਤਾ ਜਿਸਦੀ ਪਤਵੰਤਿਆਂ ਵੱਲੋਂ ਵੀ ਭਰਪੂਰ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵਿੱਚ ਖੂਨਦਾਨ ਕਰਨ ਪ੍ਰਤੀ ਪੂਰੀ ਉਤਸੁਕਤਾ ਹੈ ਅਤੇ ਉਹ ਆਪਣੇ ਆਪ ਹੀ ਖੂਨਦਾਨ ਕਰਨ ਲਈ ਸੰਪਰਕ ਕਰਦੇ ਰਹਿੰਦੇ ਹਨ ਅਤੇ ਲੋੜ ਪੈਣ ‘ਤੇ ਜਦੋਂ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਤੋਂ ਇਲਾਵਾ ਹੋਰ ਵੀ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਜਾਂਦਾ ਹੈ ਤਾਂ ਇਹ ਨੌਜਵਾਨ ਬਿਨਾਂ ਸਮਾਂ ਗਵਾਏ ਖੂਨਦਾਨ ਕਰਨ ਲਈ ਪਹੁੰਚ ਜਾਂਦੇ ਹਨ ਅਤੇ ਇਨ੍ਹਾਂ ਨੌਜਵਾਨਾਂ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਉਹ ਘੱਟ ਹੈ।

ਖੂਨਦਾਨ ਕਰਕੇ ਜਿੰਦਗੀ ਬਚਾਉਣ ਵਿੱਚ ਸਹਾਈ ਹੋ ਰਹੇ ਹਨ ਨੌਜਵਾਨ : ਸੁਥਾਰ

ਚੰਦਰ ਮਾਡਲ ਹਾਈ ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਨੇ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਉਤਮ ਦਾਨ ਹੈ ਅਤੇ ਅੱਜ ਮੁਸ਼ਕਿਲ ਦੀ ਘੜੀ ਵਿੱਚ ਜਿੱਥੇ ਲੋਕ ਆਪਣੇ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਹਨ ਉਥੇ ਇਹ ਨੌਜਵਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਖੂਨਦਾਨ ਕਰਕੇ ਜਿੰਦਗੀ ਬਚਾਉਣ ਵਿੱਚ ਸਹਾਈ ਹੋ ਰਹੇ ਹਨ। ਉਨ੍ਹਾਂ ਸਾਰੇ ਹੀ ਨੌਜਵਾਨਾਂ ਦੀ ਪ੍ਰਸੰਸਾ ਕੀਤੀ ਜੋ ਇਸ ਸੰਕਟ ਦੀ ਘੜੀ ਵਿੱਚ ਖੂਨਦਾਨ ਕਰਨ ਲਈ ਅੱਗੇ ਆ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।