Breaking News

ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੌਰਾਨ ਨੌਜਵਾਨ ਜਖ਼ਮੀ

Younger, Fierce, Raid

ਬੱਸ ਸਟੈਂਡ ਨਜ਼ਦੀਕ ਦਿੱਤਾ ਘਟਨਾ ਨੂੰ ਅੰਜ਼ਾਮ

ਬਰਨਾਲਾ (ਜਸਵੀਰ ਸਿੰਘ) | ਬਰਨਾਲਾ ਵਿਖੇ ਮਾਮੂਲੀ ਤਕਰਾਰ ਪਿੱਛੋਂ ਕੁਝ ਅਣਪਛਾਤੇ ਦਿਨ ਦਿਹਾੜੇ ਬੱਸ ਸਟੈਂਡ ਦੇ ਨੇੜ ਹੀ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਰੂਪ ਵਿਚ ਜਖ਼ਮੀ ਕਰਕੇ ਘਟਨਾ ਸਥਾਨ ਤੋਂ ਬੇਖੌਫ਼ ਫਰਾਰ ਹੋ ਗਏ ਪੁਲਿਸ ਨੇ ਹਮਲਾਵਰਾਂ ਦੀ ਭਾਲ ਆਰੰਭੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਪਰਮਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਬੱਸ ਸਟੈਂਡ ਨਜ਼ਦੀਕ 16 ਏਕੜ ਪਾਸ ਏਰੀਆ ‘ਚ ਸਥਿੱਤ ਜੈੱਟ ਬੈਟਰੀ ਹਾਉਸ ‘ਤੇ ਕੁਝ ਸਮਾਨ ਲੈਣ ਆਇਆ ਸੀ ਜਿੱਥੇ ਦੁਕਾਨ ‘ਚ ਕੰਮ ਕਰਦੇ ਇੱਕ ਕਰਿੰਦੇ ਨਾਲ ਉਸ ਦਾ ਮਾਮੂਲੀ ਤਕਰਾਰ ਹੋ ਗਿਆ ਜਿਸ ਪਿੱਛੋਂ ਉਹ ਦੁਕਾਨ ਦੇ ਬਾਹਰ ਬੈਠ ਕੇ ਦੁਕਾਨ ਮਾਲਕਾਂ ਦਾ ਇੰਤਜਾਰ ਕਰਨ ਲੱਗਾ ਕੁੱਝ ਸਮੇਂ ਪਿੱਛੋਂ ਹੀ ਕੁੱਝ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਹੋ ਕੇ ਆਏ ਮੋਟਰਸਾਇਕਲ ਸਵਾਰਾਂ ਨੇ ਉਸ ਉੱਪਰ ਅਚਾਨਕ ਹੀ ਹਮਲਾ ਕਰ ਦਿੱਤਾ ਜਿਸ ਵਿਚ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ‘ਤੇ ਮੌਜੂਦ ਲੋਕਾਂ ਨੇ ਚੁੱਕ ਕੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਮੌਜ਼ੂਦ ਡਾਕਟਰਾਂ ਨੇ ਦੱਸਿਆ ਕਿ ਦੋਵੇਂ ਲੱਤਾਂ ਅਤੇ ਬਾਹਾਂ ‘ਤੇ ਤੇਜ਼ਧਾਰ ਹਥਿਆਰਾਂ ਦੇ ਕਈ ਕੱਟ ਹਨ

ਇਸ ਸਬੰਧੀ ਬੱਸ ਸਟੈਂਡ ਚੌਂਕੀ ਦੇ ਸਬ ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਜਖ਼ਮੀ ਪਰਮਜੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਅਮਨਦੀਪ ਸਿੰਘ ਤੇ ਕੁਲਦੀਪ ਸਿੰਘ ਪੁੱਤਰਾਨ ਰਣਜੀਤ ਸਿੰਘ ਵਾਸੀ ਬਰਨਾਲਾ ਤੋਂ ਇਲਾਵਾ ਦੋ ਹੋਰ ਨਾਮਲੂਮ ਖਿਲਾਫ਼ ਹੌਲਦਾਰੀ ਮਾਮਲਾ ਦਰਜ ਕੀਤਾ ਹੈ ਡਾਕਟਰੀ ਰਿਪੋਰਟ ਦੇ ਅਧਾਰ ‘ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਦੱਸਿਆ ਕਿ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top