ਸ਼ਰਾਬ ਪੀਣ ਮੌਕੇ ਹੋਏ ਝਗੜੇ ‘ਚ ਨੌਜਵਾਨ ਦਾ ਕਤਲ

Youth, Murder, Dispute, Over, Drinking, Alcohol

ਬਠਿੰਡਾ, ਸੱਚ ਕਹੂੰ ਨਿਊਜ਼

ਬਠਿੰਡਾ ‘ਚ ਦੇਰ ਸ਼ਾਮ ਸ਼ਰਾਬ ਪੀਣ ਮੌਕੇ ਦੋ ਦੋਸਤਾਂ ‘ਚ ਹੋਏ ਝਗੜੇ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ। ਮੁਢਲੇ ਤੌਰ ਤੇ ਪ੍ਰਾਪਤ ਵੇਰਵਿਆਂ ਮੁਤਾਬਕ ਪਵਨ ਕੁਮਾਰ ਬਾਂਸਲ ਵਾਸੀ ਪ੍ਰਤਾਪ ਨਗਰ ਅਤੇਅਤੁਲ ਕੁਮਾਰ ਉਰਫ ਵਿੱਕੀ ਵਾਸੀ ਪਰਸ ਰਾਮ ਨਗਰ ਦੇਰ ਸ਼ਾਮ ਗੋਲ ਡਿੱਗੀ ਕੋਲ ਇੱਕ ਰੈਸਟੋਰੈਂਟ ‘ਚ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਤਕਰਾਰ ਹੋ ਗਈ।

ਇਸ ਤੋਂ ਗੁੱਸੇ ‘ਚ ਆਏ ਵਿੱਕੀ ਨੇ ਬੋਤਲ ਭੰਨ ਕੇ ਪਵਨ ਦੇ ਮਾਰ ਦਿੱਤੀ ਜੋਕਿ ਉਸ ਦੇ ਗਰਦਨ ਤੇ ਲੱਗੀ। ਜਖਮੀ ਪਵਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਜਖਮਾਂ ਦੀ ਤਾਬ ਨਾਂ ਝੱਲਦਿਆਂ ਪਵਨ ਦਮ ਤੋੜ ਗਿਆ। ਕੋਤਵਾਲੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜਮ ਅਤੁਲ ਕੁਮਾਰ ਉਰਫ ਵਿੱਕੀ ਦੇ ਪੁਲਿਸ ਕੋਲ ਪੇਸ਼ ਹੋਣ ਦਾ ਸਮਾਚਾਰ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।