Breaking News

ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ

Youth, Murder, Sharp, Weapons, Crime

ਪੁਲਿਸ ਨੇ ਮਾਮਲਾ ਦਰਜ਼ ਕੀਤਾ

ਗੁਰਤੇਜ ਜੋਸ਼ੀ
ਮਾਲੇਰਕੋਟਲਾ 28 ਦਸੰਬਰ 

ਕਿਲ੍ਹਾ ਰਹਿਮਤਗੜ੍ਹ ਵਾਸੀ ਨੌਜਵਾਨ ਮੁਹੰਮਦ ਸਲੀਮ ਦਾ ਬੀਤੀ ਰਾਤ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਲਾਸ਼ ਨੇੜਲੇ ਪਿੰਡ ਆਹਨਖੇੜੀ ਦੇ ਨੇੜਿਓਂ ਲੰਘਦੇ ਡਰੇਨ ਦੀ ਪਟੜੀ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਥਾਣਾ ਸੰਦੌੜ ਵਿਖੇ ਬਾਬਾ ਉਰਫ ਜ਼ਾਹਿਦ ਦੇ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਥਾਣਾ ਸੰਦੌੜ ਦੇ ਐਸਐਚਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਹੰਮਦ ਸਲੀਮ ਨੂੰ ਕਿਸੇ ਤਿੱਖੇ ਹਥਿਆਰ ਨਾਲ ਵਾਰ ਕਰਕੇ ਮਾਰਿਆ ਗਿਆ ਹੈ ।

ਉਨ੍ਹਾਂ ਦੱਸਿਆ ਕਿ ਭਾਵੇਂ ਮੌਤ ਦੇ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕਣਗੇ ਪਰੰਤੂ ਪੁਲਿਸ ਨੇ ਮ੍ਰਿਤਕ ਮੁਹੰਮਦ ਸਲੀਮ ਪੁੱਤਰ ਮੁਹੰਮਦ ਫਕੀਰੀਆ ਦੇ ਭਰਾ ਮੁਹੰਮਦ ਸ਼ਹਿਬਾਜ਼ ਦੇ ਬਿਆਨਾਂ ‘ਤੇ ਥਾਣਾ ਸੰਦੌੜ ਵਿਖੇ ਆਈਪੀਸੀ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸੁਰੂ ਕਰ ਦਿੱਤੀ ਹੈ।

ਮੁਹੰਮਦ ਸ਼ਹਿਬਾਜ਼ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨ ਮੁਤਾਬਕ ਉਸ ਦੇ ਭਰਾ ਨੂੰ ਕਿਲਾ ਰਹਿਮਤਗੜ੍ਹ ਵਾਸੀ ਬਾਬਾ ਉਰਫ ਜ਼ਾਹਿਦ ਨੇ ਕਤਲ ਕਰ ਦੇਣ ਦਾ ਸ਼ੱਕ ਪ੍ਰਗਟਾਇਆ ਹੈ ਕਿਉਂਕਿ ਬਾਬਾ ਉਰਫ ਜ਼ਾਹਿਦ ਤੇ ਮੁਹੰਮਦ ਸਲੀਮ ਦਾ ਕੁਝ ਦਿਨ ਪਹਿਲਾਂ ਆਪਸ ‘ਚ ਝਗੜਾ ਹੋਇਆ ਸੀ। ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਮੁਹੰਮਦ ਸਲੀਮ ਦੀ ਲਾਸ਼ ਦਾ ਪੁਲਿਸ ਨੇ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top