ਸ਼ਰਾਬ ਪੀਣ ਕਾਰਨ ਪਿੰਡ ਗੰਢੂਆਂ ਦੇ ਨੌਜਵਾਨ ਦੀ ਮੌਤ

0

ਸ਼ਰਾਬ ਪੀਣ ਕਾਰਨ ਪਿੰਡ ਗੰਢੂਆਂ ਦੇ ਨੌਜਵਾਨ ਦੀ ਮੌਤ

ਰਮਗੜ੍ਹ, (ਜੀਵਨ ਗੋਇਲ) ਇੱਥੋਂ ਨਜਦੀਕੀ ਪਿੰਡ ਫਤਿਹਗੜ੍ਹ ਵਿਖੇ ਸ਼ਰਾਬ ਪੀਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਫਤਿਹਗੜ੍ਹ ਤੋਂ ਗੰਢੂਆਂ ਰੋਡ ‘ਤੇ ਇੱਕ ਨਿੱਜੀ ਪੈਲੇਸ ਦੇ ਬਿਲਕੁਲ ਨਾਲ ਸ਼ਰਾਬ ਦਾ ਠੇਕਾ ਹੈ ਇਕੱਤਰ ਲੋਕਾਂ ਅਨੁਸਾਰ ਤਕਰੀਬਨ ਸ਼ਾਮ ਸਾਢੇ ਛੇ ਵਜੇ ਇੱਥੇ ਇੱਕ ਨੌਜਵਾਨ ਦੀ ਮ੍ਰਿਤਕ ਹਾਲਤ ਦੇਖਣ ਤੇ ਪਿੰਡ ਵਾਸੀਆਂ ਨੇ ਪਹਿਚਾਣ ਕੀਤੀ ਜੋ ਕਿ ਨਜਦੀਕ ਪਿੰਡ ਗੰਢੂਆਂ ਦੇ 28 ਸਾਲਾ ਸਤਗੁਰ ਪੁੱਤਰ ਹੰਸਾ ਪੰਡਤ ਵਜੋਂ ਹੋਈ।ਪਤਾ ਲੱਗਣ ਤੇ ਪਿੰਡ ਗੰਢੂਆਂ ਦੀ ਪੰਚਾਇਤ ਵੀ ਮੌਕੇ ‘ਤੇ ਪਹੁੰਚੀ ਅਤੇ ਸਬੰਧਿਤ ਥਾਣਾਂ ਨੂੰ ਇਤਲਾਹ  ਕੀਤੀ।

Death Family Members

ਖਬਰ ਲਿਖੇ ਜਾਣ ਤੱਕ ਪੁਲਿਸ ਨਾ ਪਹੁੰਚਣ ‘ਤੇ ਅਗਲੇਰੀ ਕਾਰਵਾਈ ਲਿਖਣ ਤੋਂ ਬਾਕੀ ਰਹੀ, ਪਰ ਇਸ ਹੋਈ ਨਸ਼ੇ ਦੇ ਕਾਰਨ ਮੌਤ ਨੂੰ ਦੇਖ ਕੇ ਨਸ਼ੇੜੀਆਂ ਦੇ ਪਰੀਵਾਰਾਂ ਵਿੱਚ ਖੌਫ ਪੈਦਾ ਹੋਇਆ। ਮ੍ਰਿਤਿਕ ਆਪਣੇ ਪਿੱਛੇ ਪਤਨੀ ਸਮੇਤ ਇੱਕ ਛੋਟੀ ਬੇਟੀ ਛੱਡ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ