Breaking News

ਯੂਥ ਓਲੰਪਿਕ: ਭਾਰਤ ਦਾ ਇਤਿਹਾਸਕ ਪ੍ਰਦਰਸ਼ਨ

ਸੂਰਜ ਨੇ  ਅਥਲੈਟਿਕਸ ‘ਚ ਦਿਵਾਇਆ ਪਹਿਲਾ ਤਮਗਾ

5000 ਮੀਟਰ ‘ਚ ਪਹਿਲੀ ਵਾਰ ਦਿਵਾਇਆ ਭਾਰਤ ਨੂੰ ਤਮਗਾ

ਭਾਰਤ 12ਵੇਂ ਸਥਾਨ ‘ਤੇ

ਬਿਊਨਸ ਆਇਰਸ, 16 ਅਕਤੂਬਰ
ਭਾਰਤ ਦੇ ਅਥਲੀਟ ਸੂਰਜ ਪਵਾਰ ਨੇ ਇੱਥੇ ਯੂਥ ਓਲੰਪਿਕ ਖੇਡਾਂ ‘ਚ 5000 ਮੀਟਰ ਪੈਦਲ ਚਾਲ ‘ਚ ਭਾਰਤ ਨੂੰ ਚਾਂਦੀ ਤਮਗਾ ਦਿਵਾਇਆ ਉਹ ਇਸ ਈਵੇਂਟ ‘ਚ ਤਮਗਾ ਜਿੱਤਣ ਵਾਲੇ ਭਾਰਤ ਦੇ ਪਹਿਲੇ ਅਥਲੀਟ ਹਨ ਸੂਰਜ ਪਹਿਲੇ ਗੇੜ ‘ਚ ਪੱਛੜਨ ਕਾਰਨ ਸੋਨ ਤਮਗੇ ਤੋਂ ਖੁੰਝ ਗਏ ਸੂਰਜ ਨੇ 5000 ਮੀਟਰ ਪੈਦਲ ਚਾਲ ਈਵੇਂਟ ਦੋ ਦੋ ਗੇੜਾਂ ‘ਚ 20 ਮਿੰਟ 35.87 ਸੈਕਿੰਡ ਅਤੇ 20 ਮਿੰਟ 23.30 ਸੈਕਿੰਡ ਦਾ ਸਮਾਂ ਲਿਆ ਉਹਨਾਂ ਦਾ ਕੁੱਲ ਸਮਾਂ 40 ਮਿੰਟ 59.17 ਸੈਕਿੰਡ ਰਿਹਾ ਜੋ ਇਕਵਾਡੋਰ ਦੇ ਆਸਕਰ ਪਤਿਨ ਦੇ 40 ਮਿੰਟ 51.86 ਸੈਕਿੰਡ ਤੋਂ ਕਾਫ਼ੀ ਪਿੱਛੇ ਸੀ ਆਸਕਰ ਨੇ ਸਟੇਜ ਵਨ ਦੀ ਦੂਰੀ ਤੈਅ ਕਰਨ ‘ਚ 20:13.69  ਦਾ ਸਮਾਂ ਲਿਆ ਅਤੇ ਸਟੇਜ ਟੂ ‘ਚ 20:38.17 ਦਾ ਸਮਾਂ ਲਿਆ ਪਿਊਰਤੋ ਰਿਕੋ ਦੇ ਜਾਨ ਮੋਰੇਯੂ ਨੂੰ ਤੀਸਰਾ ਸਥਾਨ ਮਿਲਿਆ

 

ਤਮਗਾ ਸੂਚੀ ‘ਚ 12ਵੇਂ ਸਥਾਨ ‘ਤੇ

ਭਾਰਤ ਦਾ ਯੂਥ ਓਲੰਪਿਕ ‘ਚ ਇਸ ਸੀਜ਼ਨ ਦਾ ਇਹ ਪਹਿਲਾ ਅਤੇ ਓਵਰਆਲ ਤੀਸਰਾ ਅਥਲੈਟਿਕਸ ਤਮਗਾ ਹੈ 2010 ਦੀਆਂ ਪਹਿਲੀਆਂ ਯੂਥ ਓਲੰਪਿਕ ‘ਚ ਅਰਜੁਨ ਨੇ ਡਿਸਕਸ ਥ੍ਰੋ ਅਤੇ ਦੁਰਗੇਸ਼ ਕੁਮਾਰ ਨੇ ਪੁਰਸ਼ 400 ਮੀਟਰ ਅੜਿੱਕਾ ਦੌੜ ‘ਚ ਚਾਂਦੀ ਤਮਗੇ ਜਿੱਤੇ ਸਨ ਪਹਿਲੇ ਗੇੜ ‘ਚ ਸੂਰਜ ਦੂਸਰੇ ਸਥਾਨ ‘ਤੇ ਰਹੇ ਸਨ ਜਦੋਂਕਿ ਦੂਸਰੇ ਗੇੜ ‘ਚ ਜਿਨ ਵਾਂਗ ਨੂੰ ਅਯੋਗ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਉਹ ਅੱਵਲ ਰਹੇ ਸਨ ਦੋਵੇਂ ਗੇੜ ਦਾ ਸਮਾਂ ਮਿਲਾਉਣ ਤੋਂ ਬਾਅਦ ਸੂਰਜ ਨੂੰ ਚਾਂਦੀ ਤਮਗਾ ਹੱਥ ਲੱਗਾ

 
ਭਾਰਤ ਦੇ ਇਸ ਟੂਰਨਾਮੈਂਟ ‘ਚ ਹੁਣ 11 ਤਮਗੇ ਹੋ ਗਏ ਹਨ ਇਸ ਵਿੱਚ 3 ਸੋਨ, 8 ਚਾਂਦੀ ਸ਼ਾਮਲ ਹਨ ਉਹ ਤਮਗਾ ਸੂਚੀ ‘ਚ 12ਵੇਂ ਸਥਾਨ ‘ਤੇ ਹੈ ਇਹ ਉਸਦਾ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


 

ਪ੍ਰਸਿੱਧ ਖਬਰਾਂ

To Top