ਪੰਜਾਬ

ਆਪ ਯੂਥ ਵਿੰਗ ਨੇ ਨਸ਼ਿਆਂ ਖਿਲਾਫ ‘ਹੱਲਾ ਬੋਲ ਕੈਂਪੇਨ’ ਲਾਂਚ ਕੀਤੀ

Youth, Wing, Launched, halla boll Campaign, App, Against

ਅਪਰਾਧੀ-ਪੁਲਿਸ-ਨੇਤਾਵਾਂ ਦਾ ਗਠਜੋੜ ਕਾਂਗਰਸ ਰਾਜ ‘ਚ ਫਲ-ਫੁਲ ਰਿਹੈ: ਮਨਜਿੰਦਰ ਸਿੱਧੂ

ਅੰਮ੍ਰਿਤਸਰ, ਰਾਜਨ ਮਾਨ/ਸੱਚ ਕਹੂੰ ਨਿਊਜ਼

ਕਾਂਗਰਸ ਸਰਕਾਰ ਸੂਬੇ ਵਿਚ ਨਸ਼ਿਆਂ ਦੇ ਪ੍ਰਕੋਪ ਨੂੰ ਰੋਕਣ ‘ਚ ਨਾਕਾਮ ਸਾਬਤ ਹੋਈ ਹੈ, ਸਗੋਂ ਪੰਜਾਬ  ‘ਚ ਤੇ ਖਾਸਕਰ ਮਾਝਾ ਖੇਤਰ ਵਿਚ ਨਸ਼ਿਆਂ ‘ਚ ਵਾਧਾ ਹੋਇਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਐੱਸਐੱਸਪੀ ਤਰਨਤਾਰਨ ਦੇ ਦਫਤਰ ਸਾਹਮਣੇ ਨਸ਼ਿਆਂ ਖਿਲਾਫ ਕੀਤੇ ਮੁਜ਼ਾਹਰੇ ਦੌਰਾਨ ਕੀਤਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ‘ਤੇ ਯੂ-ਟਰਨ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਨਾਮਾਫ ਕਰਨ ਯੋਗ ਪਾਪ ਕੀਤਾ ਹੈ। ਜਦਕਿ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ‘ਚ ਫੜ੍ਹ ਕੇ ਚਾਰ ਹਫਤਿਆਂ ‘ਚ ਨਸ਼ਾ  ਬੰਦ ਕਰਨ ਦਾ ਵਾਅਦਾ ਕੀਤਾ ਸੀ।

ਲੋਕ ਰੋਹ ਹੀ ਸਰਕਾਰਾਂ ਨੂੰ ਝੰਜੋੜ ਸਕਦਾ ਹੈ ਧਾਲੀਵਾਲ

ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਨਸ਼ੇ ਦੇ ਮਾਮਲੇ ‘ਚ ਕਈ ਗੁਣਾ ਹੋਏ ਵਾਧੇ ਤੇ ਨੌਜਵਾਨਾਂ ਦੀਆਂ ਮੌਤਾਂ ਤੋਂ ਬਾਅਦ ‘ਆਪ’ ਯੂਥ ਨੇ ਸੂਬੇ ‘ਚ ‘ਹੱਲਾ ਬੋਲ ਕੈਂਪੇਨ’ ਦਾ ਆਗਾਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਅੰਤਰਗਤ ਪਾਰਟੀ ਲੋਕਾਂ ਨੂੰ ਖੁੱਲ੍ਹ ਕੇ ਸਾਹਮਣੇ ਆਉਣ ਤੇ ਅਪਰਾਧੀਆਂ-ਪੁਲਿਸ-ਨੇਤਾ ਦੇ ਗਠਜੋੜ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਲਈ ਤਾਕੀਦ ਕਰੇਗੀ। ਇਸ ਮੌਕੇ ਬੋਲਦਿਆਂ ਮਾਝਾ ਜੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਦਾ ਇਹ ਗਠਜੋੜ ਕਾਂਗਰਸ ਸਰਕਾਰ ਵੇਲੇ ਹੋਰ ਜਿਆਦਾ ਮਜਬੂਤ ਹੋਇਆ ਹੈ।

ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸਿਧਵਾਂ, ਪ੍ਰਧਾਨ ਹਰਨੇਕ ਸਿੰਘ, ਪਰਗਟ ਸਿੰਘ ਪ੍ਰਧਾਨ ਅੰਮ੍ਰਿਤਸਰ (ਦਿਹਾਤੀ), ਰੌਬੀ ਕਾਂਗ ਪ੍ਰਧਾਨ ਯੂਥ ਵਿੰਗ (ਦੋਆਬਾ ਜੋਨ), ਸੁਖਰਾਜ ਸਿੰਘ ਗੋਰਾ ਪ੍ਰਧਾਨ ਯੂਥ ਵਿੰਗ (ਮਾਲਵਾ-1 ਜੋਨ), ਅਮਨ ਮੋਹੀ ਪ੍ਰਧਾਨ ਯੂਥ ਵਿੰਗ (ਮਾਲਵਾ-2 ਜੋਨ), ਸੁਖਰਾਜ ਸਿੰਘ ਬਲ ਪ੍ਰਧਾਨ ਯੂਥ ਵਿੰਗ (ਮਾਝਾ ਜੋਨ), ਸਰਬਜੋਤ ਸਿੰਘ, ਭੁਪਿੰਦਰ ਸਿੰਘ ਬਿੱਟੂ, ਹਰਭਜਨ ਸਿੰਘ ਈਟੀਓ, ਸੁਖਜਿੰਦਰ ਸਿੰਘ ਪੰਨੂ (ਸਾਰੇ ਜਨਰਲ ਸਕੱਤਰ) ਰਣਜੀਤ ਸਿੰਘ ਚੀਮਾ, ਸੁਖਬੀਰ ਵਲਟੋਹਾ, ਹਰਜੀਤ ਸਿੰਘ ਸੰਧੂ, ਜਸਬੀਰ ਸਿੰਘ ਸੁਰ ਸਿੰਘ, ਪਲਵਿੰਦਰ ਰਾਨੀਵੱਲਾ ਅਤੇ ਪਾਰਟੀ ਵਲੰਟੀਅਰ ਵੱਡੀ ਗਿਣਤੀ ‘ਚ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top