ਟਾੱਪਸ ਸਕੀਮ ਤੋਂ ਹਟਾਏ ਯੂਕੀ 84ਵੇਂ ਸਥਾਨ ‘ਤੇ ਕਾਇਮ

ਏਜੰਸੀ, ਨਵੀਂ ਦਿੱਲੀ, 18 ਜੂਨ

ਏਸ਼ੀਆਈ ਖੇਡਾਂ ਦੀ ਜਗ੍ਹਾ ਯੂ.ਐਸ. ਓਪਨ ਗਰੈਂਡ ਸਲੈਮ ਨੂੰ ਪਹਿਲ ਦੇਣ ਦੇ ਕਾਰਨ ਸਰਕਾਰ ਦੀ ਟਾਰਗੇਟ ਓਲੰਪਿਕ ਪੋਡਿਅਮ ਸਕੀਮ (ਟਾੱਪਸ) ਤੋਂ ਹਟਾਏ ਗਏ ਟੈਨਿਸ ਖਿਡਾਰੀ ਯੂਕੀ ਭਾਂਬਰੀ ਸੋਮਵਾਰ ਨੂੰ ਜਾਰੀ ਤਾਜ਼ਾ ਏ.ਟੀ.ਪੀ. ਰੈਂਕਿੰਗ ‘ਚ ਆਪਣੇ 84ਵੇਂ ਸਥਾਨ ‘ਤੇ ਬਣੇ ਹੋਏ ਹਨ.
ਆਲ ਇੰਡੀਆ ਟੈਨਿਸ ਸੰਘ ਨੇ ਜ਼ਕਾਰਤਾ ‘ਚ ਅਗਸਤ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਯੂਕੀ ਦਾ ਨਾਂਅ ਇਸ ਲਈ ਵਾਪਸ ਲਿਆ ਸੀ ਕਿਉਂਕਿ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ.ਓਪਨ ‘ਚ ਉਸਨੂੰ ਸਿੱਧਾ ਪ੍ਰਵੇਸ਼ ਮਿਲ ਸਕਦਾ ਹੈ ਅਤੇ ਇਸ ਗਰੈਂਡ ਸਲੈਮ ‘ਚ ਖੇਡਣ ਨਾਲ ਉਸਦੀ ਰੈਂਕਿੰਗ ‘ਚ ਇਜ਼ਾਫਾ ਹੋ ਸਕਦਾ ਹੈ ਜਿਸ ਨਾਲ ਉਹ 2020 ਟੋਕੀਓ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨ ਦਾ ਹੱਕ ਹਾਸਲ ਕਰ ਸਕਦੇ ਹਨ.
ਯੂਕੀ ਜਿੱਥੇ ਆਪਣੀ 84ਵੀਂ ਰੈਂਕਿੰਗ ‘ਤੇ ਬਣੇ ਹੋਏ ਹਨ ਉੱਥੇ ਰਾਮਕੁਮਾਰ ਰਾਮਨਾਥਨ ਤਿੰਨ ਸਥਾਨ ਦੇ ਸੁਧਾਰ ਨਾਲ 125ਵੇਂ ਅਤੇ ਪ੍ਰਜਨੇਸ਼ ਗੁਣੇਸ਼ਵਰਨ 17 ਸਥਾਨ ਦੀ ਛਾਲ ਦੇ ਨਾਲ 152ਵੇਂ ਸਥਾਨ ‘ਤੇ ਆ ਗਏ ਹਨ ਸੁਮਿਤ ਨਾਗਲ ਤਿੰਨ ਸਥਾਨ ਡਿੱਗ ਕੇ 237ਵੇਂ ਨੰਬਰ ‘ਤੇ ਖ਼ਿਸਕ ਗਿਆ ਹੈ ਡਬਲਜ਼ ਰੈਂਕਿੰਗ ‘ਚ ਰੋਹਨ ਬੋਪੰਨਾ ਆਪਣੇ 22ਵੇਂ ਸਥਾਨ ‘ਤੇ ਬਣਿਆ ਹੋਇਆ ਹੈ ਦਿਵਿਜ ਸ਼ਰਣ ਇੱਕ ਸਥਾਨ ਦੇ ਸੁਧਾਰ ਨਾਲ 42ਵੇਂ ਸਥਾਨ ‘ਤੇ ਪਹੁੰਚ ਗਿਆ ਹੈ ਜਦੋਂਕਿ ਲਿਏਂਡਰ ਪੇਸ ਇੱਕ ਸਥਾਨ ਡਿੱਗ ਕੇ 60ਵੇਂ ਨੰਬਰ ‘ਤੇ ਖ਼ਿਸਕ ਗਿਆ ਹੈ ਪੂਰਵ ਰਾਜਾ ਨੇ ਦੋ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਹੁਣ ਉਹ 75ਵੇਂ ਨੰਬਰ ‘ਤੇ ਪਹੁੰਚ ਗਿਆ ਹੈ.

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।