ਮੁਸਲਿਮ ਦੇਸ਼ਾਂ ਲਈ ਵੀ ‘ਜ਼ਾਕਿਰ’ ਸਮੱਸਿਆ ਬਣੇਗਾ

0
218
Zakir, Problem, Muslim, Countries

ਵਿਸ਼ਣੂਗੁਪਤ

ਜਾਕਿਰ ਨਾਇਕ ਇੱਕ ਭਸਮਾਸੁਰ ਹੈ, ਇਸਦਾ ਅਹਿਸਾਸ ਮਲੇਸ਼ੀਆ ਨੂੰ ਵੀ ਹੁਣ ਹੋ ਰਿਹਾ ਹੈ ਜਾਕਿਰ ਨਾਇਕ ਇੱਕ ਭਗੌੜਾ ਹੁੰਦੇ ਹੋਏ ਵੀ ਮਲੇਸ਼ੀਆ ’ਚ ਹਿੰਦੂੁਆਂ ਤੇ ਚੀਨੀਆਂ ਖਿਲਾਫ਼ ਨਾ ਸਿਰਫ਼ ਜ਼ਹਿਰ ਉਗਲ ਰਿਹਾ ਹੈ ਸਗੋਂ ਹਿੰਦੂਆਂ ਅਤੇ ਚੀਨੀਆਂ ਨੂੰ ਖਦੇੜਨ ਅਤੇ ਉਨ੍ਹਾਂ ਦਾ ਸਰਵਨਾਸ਼ ਕਰਨ, ਜਮੀਂਦੋਜ਼ ਕਰਨ ਦਾ ਫਰਮਾਨ ਵੀ ਸੁਣਾ ਦਿੱਤਾ ਜਾਕਿਰ ਨੇ ਆਪਣੇ ਇੱਕ ਭਾਸ਼ਣ ’ਚ ਕਿਹਾ ਕਿ ਮਲੇਸ਼ੀਆ ਇੱਕ ਇਸਲਾਮਿਕ ਦੇਸ਼ ਹੈ, ਇਸ ਲਈ ਇੱਥੇ ਹਿੰਦੂਆਂ ਤੇ ਚੀਨੀਆਂ ਦੇ ਰਹਿਣ ਦਾ ਅਰਥ ਇਸਲਾਮ ਦਾ ਅਪਮਾਨ ਕਰਨਾ ਹੈ, ਇਸਲਾਮ ’ਚ ਕਾਫ਼ਰਾਂ ਨੂੰ ਮਾਰਨਾ, ਉਨ੍ਹਾਂ ਨੂੰ ਤੰਗ ਕਰਨਾ ਪੂੰਨ ਦਾ ਕੰਮ ਹੈ ਜਾਕਿਰ ਨਾਇਕ ਦੇ ਇਸ ਜਿਹਾਦੀ ਫ਼ਰਮਾਨ ਦੀ ਗੂੰਜ ਪੂਰੀ ਦੁਨੀਆ ’ਚ ਸੁਣੀ ਗਈ ਪੂਰੀ ਦੁਨੀਆ ਦਾ ਲੋਕਮਤ ਮਲੇਸ਼ੀਆ ਦੇ ਘੱਟ ਗਿਣਤੀਆਂ ਪ੍ਰਤੀ ਜਾਕਿਰ ਨਾਇਕ ਦੇ ਫ਼ਰਮਾਨ ਨੂੰ ਲੈ ਕੇ ਚਿੰਤਾਗ੍ਰਸਤ ਹੈ, ਸਿਰਫ਼ ਏਨਾ ਹੀ ਨਹੀਂ ਸਗੋਂ ਪੂਰੀ ਦੁਨੀਆ ਦਾ ਲੋਕਮਤ ਹੁਣ ਜਾਕਿਰ ਨਾਇਕ ਨੂੰ ਓਸਾਮਾ ਬਿਨ ਲਾਦੇਨ ਵਰਗਾ ਅੱਤਵਾਦੀ ਮੰਨਣ ਲਈ ਵਚਨਬੱਧ ਹੈ ਮਲੇਸ਼ੀਆ ’ਚ 6 ਫੀਸਦੀ ਹਿੰਦੂ ਹਨ ਜਦੋਂਕਿ ਚੀਨੀਆਂ ਦੀ ਗਿਣਤੀ ਕਰੀਬ 25 ਫੀਸਦੀ ਹੈ।

ਜਾਹਿਰ ਤੌਰ ’ਤੇ ਜਾਕਿਰ ਨਾਇਕ ਖਤਰਨਾਕ ਅਤੇ ਨਫ਼ਰਤ ਫੈਲਾਉਣ ਵਾਲਾ ਤੇ ਜ਼ਹਿਰ ਉਗਲਣ ਵਾਲਾ ਮਜਹਬੀ ਸਰਗਨਾ ਹੈ, ਠੀਕ ਉਵੇਂ ਜਿਵੇਂ ਸ਼ੁਰੂਆਤੀ ਦੌਰ ’ਚ ਓਸਾਮਾ ਬਿਨ ਲਾਦੇਨ ਖਤਰਨਾਕ, ਨਫ਼ਰਤ ਫੈਲਾਉਣ ਵਾਲਾ, ਜ਼ਹਿਰ ਉਗਲਣ ਵਾਲਾ ਮਜਹਬੀ ਸਰਗਨਾ ਸੀ ਜੋ ਬਾਦ ’ਚ ਚੱਲ ਕੇ ਅਣਮਨੁੱਖੀ ਅੱਤਵਾਦ ਦਾ ਸਰਗਨਾ ਬਣ ਬੈਠਾ ਸੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਕਦੇ ਓਸਾਮਾ ਬਿਨ ਲਾਦੇਨ ਦੀਆਂ ਖਤਰਨਾਕ ਅਤੇ ਜਿਹਾਦੀ ਤਕਰੀਰਾਂ ’ਤੇ ਖੁਸ਼ ਹੁੰਦੇ ਸਨ ਨਤੀਜਾ ਕੀ ਨਿੱਕਲਿਆ? ਓਸਾਮਾ ਬਿਨ ਲਾਦੇਨ ਕਾਰਨ ਹੀ ਅਫ਼ਗਾਨਿਸਤਾਨ ’ਚ ਲੱਖਾਂ ਲੋਕ ਮਾਰੇ ਗਏ, ਜਿੱਥੇ ਅੱਜ ਵੀ ਅਸ਼ਾਂਤੀ ਹੈ, ਸਾਡਾ ਇਸਲਾਮ ਚੰਗਾ, ਤੁਹਾਡਾ ਇਸਲਾਮ ਮਾੜਾ ਦੇ ਨਾਂਅ ’ਤੇ ਅਫ਼ਗਾਨਿਸਤਾਨ ’ਚ ਸੱਤਾ ਸੰਘਰਸ਼ ਗ੍ਰਹਿ ਯੁੱਧ ’ਚ ਤਬਦੀਲ ਹੋ ਚੁੱਕਾ ਹੈ ਅਫ਼ਗਾਨਿਸਤਾਨ ਦਾ ਭਵਿੱਖ ਕੀ ਹੋਵੇਗਾ? ਅਮਰੀਕਾ ਹੁਣ ਅਫ਼ਗਾਨਿਸਤਾਨ ਛੱਡ ਕੇ ਚਲਾ ਜਾਵੇਗਾ ਹੁਣ ਅਫ਼ਗਾਨਿਸਤਾਨ ਕਈ ਫਿਰਕਿਆ ’ਚ ਵੰਡੇ ਜਾਣ ਦੇ ਖਤਰੇ ’ਚ ਹੈ।

ਪਾਕਿਸਤਾਨ ਦਾ ਹਾਲ ਵੀ ਦੇਖ ਲਓ ਪਾਕਿਸਤਾਨ ਖੁਦ ਅੱਤਵਾਦ ਦਾ ਘਰ ਬਣਿਆ ਹੋਇਆ ਹੈ ਓਸਾਮਾ ਬਿਨ ਲਾਦੇਨ ਨੂੰ ਪਾਲਣ ਤੇ ਛੁਪਾ ਕੇ ਰੱਖਣ ’ਚ ਖੁਦ ਪਾਕਿਸਤਾਨ ਅੱਤਵਾਦੀ ਹਿੰਸਾ ਦਾ ਸ਼ਿਕਾਰ ਹੈ ਜ਼ਾਹਿਰ ਤੌਰ ’ਤੇ ਓਸਾਮਾ ਬਿਨ ਲਾਦੇਨ ਦੀ ਨਫ਼ਰਤ ਫੈਲਾਊ ਤੇ ਜ਼ਹਿਰੀਲੀ ਮਾਨਸਿਕਤਾ ਨੇ ਪਾਕਿਸਤਾਨ ਦੀ ਅਰਥਵਿਵਸਥਾ, ਰਾਜਨੀਤੀ, ਸਮਾਜਿਕ ਵਿਵਸਥਾ ਚੌਪਟ ਕਰ ਦਿੱਤੀ ਸੀ ਅੱਜ ਪਾਕਿਸਤਾਨ ਨੂੰ ਕਟੋਰਾ ਲੈ ਕੇ ਦੁਨੀਆ ਭਰ ’ਚ ਭੀਖ ਮੰਗਣੀ ਪੈ ਰਹੀ ਹੈ ਫਿਰ ਵੀ ਪਾਕਿਸਤਾਨ ਨੂੰ ਭੀਖ ਨਹੀਂ ਮਿਲ ਰਹੀ ਹੈ ਹਰ ਅੰਤਰਾਸ਼ਟਰੀ ਮੰਚ ’ਤੇ ਪਾਕਿਸਤਾਨ ਨੂੰ ਅਪਮਾਨਿਤ ਹੋਣਾ ਪੈ ਰਿਹਾ ਹੈ, ਅੱਜ ਇੱਕ ਤਰ੍ਹਾਂ ਪਾਕਿਸਤਾਨ ਅੰਤਰਰਾਸ਼ਟਰੀ ਭਾਈਚਾਰੇ ਤੋਂ ਵੱਖ ਹੋ ਗਿਆ।

ਜੇਕਰ ਅਫ਼ਗਾਨਿਸਤਾਨ ਤੇ ਪਾਕਿਸਤਾਨ ਨੇ ਓਸਾਮਾ ਬਿਨ ਲਾਦੇਨ ਦੀ ਨਫ਼ਰਤ ਫੈਲਾਊ ਤੇ ਕੋਝੀ ਮਾਨਸਿਕਤਾ ਦੇ ਸਹਿਚਰ ਨਾ ਬਣਦੇ ਤਾਂ ਫਿਰ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਅੱਜ ਇਹ ਮਾੜੀ ਹਾਲਤ ਨਾ ਹੁੰਦੀ, ਦੋਵਾਂ ਦੇਸ਼ਾਂ ’ਚ ਸ਼ਾਂਤੀ ਹੁੰਦੀ, ਅਰਥਵਿਵਸਥਾ ਨੂੰ ਹਿੰਸਾ ਮੁਕਤ ਵਾਤਾਵਰਨ ਮਿਲਦਾ ਮਲੇਸ਼ੀਆ ਵਰਗੇ ਦੇਸ਼ ਨੇ ਅਫ਼ਗਾਨਿਸਤਾਨ, ਪਾਕਿਸਤਾਨ ਦੇ ਹਸ਼ਰ ਨੂੰ ਨਹੀਂ ਦੇਖਿਆ, ਓਸਾਮਾ ਬਿਨ ਲਾਦੇਨ ਦੇ ਸਬਕ ਨੂੰ ਸਮਝਿਆ ਨਹੀਂ ਜੇਕਰ ਮਲੇਸ਼ੀਆ ਨੇ ਅਫ਼ਗਾਨਿਸਤਾਨ ਪਾਕਿਸਤਾਨ ਦੇ ਹਸ਼ਰ ਨੂੰ ਸਮਝਿਆ ਹੁੰਦਾ, ਓਸਾਮਾ ਬਿਨ ਲਾਦੇਨ ਦੇ ਸਬਕ ਨੂੰ ਸਮਝਿਆ ਹੁੰਦਾ ਤਾਂ ਜਾਕਿਰ ਨਾਇਕ ਨੂੰ ਨਾ ਸਿਰਫ਼ ਭਸਮਾਸੁਰ ਮੰਨਦਾ ਸਗੋਂ ਆਪਣੀ ਖੁਦਮੁਖਤਿਆਰੀ ਲਈ ਵੀ ਖ਼ਤਰਾ ਮੰਨਦਾ ਮਲੇਸ਼ੀਆ ਨੇ ਇਸਲਾਮ ਦੇ ਨਾਂਅ ’ਤੇ ਉਸ ਭਸਮਾਸੁਰ ਨੂੰ ਸੁਰੱਖਿਆ ਦੇ ਦਿੱਤੀ ਜਿਸਦੀ ਮਾਨਸਿਕਤਾ ਖੁਦ ਨੂੰ ਸੁਰੱਖਿਆ ਦੇਣ ਵਾਲਿਆਂ ਖਿਲਾਫ਼ ਭਸਮਾਸੁਰ ਬਣਨ ਵਾਲੀ ਹੈ ਵੱਖ-ਵੱਖ ਭਾਈਚਾਰਿਆਂ ਵਿਚਕਾਰ ਨਫ਼ਤਰ ਫੈਲਾਉਣ, ਭਾਰਤ ’ਚ ਹੀ ਨਹੀਂ ਸਗੋਂ ਮੁਸਲਿਮ ਦੇਸ਼ ਬੰਗਲਾਦੇਸ਼ ’ਚ ਅੱਤਵਾਦ ਦਾ ਪ੍ਰਤੀਕ ਬਣ ਜਾਣਾ ਉਸਦੀ ਮਾਨਸਿਕਤਾ ਰਹੀ ਹੈ ਜਾਕਿਰ ਨਾਇਕ ਕੌਣ ਹੈ, ਇਹ ਕੌਣ ਨਹੀਂ ਜਾਣਦਾ ਹੈ ਉਹ ਨਾ ਸਿਰਫ਼ ਨਫ਼ਰਤ ਫੈਲਾਉਣ ਤੇ ਖੂਨ-ਖ਼ਰਾਬਾ ਕਰਨ ਲਈ ਗੁੰਮਰਾਹ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਸਗੋਂ ਅੱਤਵਾਦ ਵੀ ਫੈਲਾਉਂਦਾ ਹੈ ਜਿਸ ਤਰ੍ਹਾਂ ਕਦੇ ਓਸਾਮਾ ਬਿਨ ਲਾਦੇਨ ਅੱਤਵਾਦ ਫੈਲਾਉਣ ਲਈ ਇਸਲਾਮ ਦੀ ਘੁੱਟੀ ਲੋਕਾਂ ਨੂੰ ਪਿਲਾਉਂਦਾ ਸੀ ਉਸੇ ਤਰ੍ਹਾਂ ਜਾਕਿਰ  ਨਾਇਕ ਵੀ ਇਸਲਾਮ ਦੇ ਨਾਂਅ ’ਤੇ ਨਫ਼ਰਤ ਅਤੇ ਅੱਤਵਾਦ ਫੈਲਾਉਂਦਾ ਰਿਹਾ ਹੈ ਜਾਕਿਰ ਨਾਇਕ ਦੀ ਤਬਾਹਕਾਰੀ ਭੂਮਿਕਾ ਬੰਗਲਾਦੇਸ਼ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਪਛਾਣੀ ਸੀ ਜਾਕਿਰ ਨਾਇਕ ਨੂੰ ਓਸਾਮਾ ਬਿਨ ਲਾਦੇਨ ਵਰਗਾ ਖਤਰਨਾਕ ਸਰਗਨਾ ਬੰਗਲਾਦੇਸ਼ ਦੀ ਸਰਕਾਰ ਨੇ ਮੰਨਿਆ ਸੀ ਬੰਗਲਾਦੇਸ਼ ਦੀਆਂ ਜਾਸੂਸੀ ਏਜੰਸੀਆਂ ਦਾ ਮੰਨਣਾ ਸੀ ਕਿ ਜਾਕਿਰ ਨਾਇਕ ਦੇ ਭਾਸ਼ਣਾਂ ਕਾਰਨ ਬੰਗਲਾਦੇਸ਼ ’ਚ ਅੱਤਵਾਦੀ ਮਾਨਸਿਕਤਾ ਪਸਰ ਰਹੀ ਹੈ, ਮੁਸਲਿਮ ਨੌਜਵਾਨ ਗੁੰਮਰਾਹ ਹੋ ਰਹੇ ਹਨ ਇਹ ਇੱਕ ਸੱਚਾਈ ਸੀ ਇਸ ਸੱਚਾਈ ਨੂੰ ਸਵੀਕਾਰ ਕਰਨ ਤੇ ਦੁਨੀਆ ਭਰ ’ਚ ਉਜਾਗਰ ਕਰਨ ਹੀ ਹਿੰਮਤ ਬੰਗਲਾਦੇਸ਼ ਦੀ ਸਰਕਾਰ ਨੇ ਦਿਖਾਈ ਸੀ।

ਬੰਗਲਾਦੇਸ਼ ’ਚ ਇੱਕ ਵੱਡੀ ਅੱਤਵਾਦੀ ਘਟਨਾ ਘਟੀ ਸੀ, ਜਿਸ ’ਚ ਕਈ ਲੋਕ ਮਾਰੇ ਗਏ ਸਨ ਉਸ ਅੱਤਵਾਦੀ ਘਟਨਾ ਨੇ ਪੂਰੇ ਬੰਗਲਾਦੇਸ਼ ਨੂੰ ਅਸਥਿਰ ਕਰ ਦਿੱਤਾ ਸੀ ਉਸ ਅੱਤਵਾਦੀ ਘਟਨਾ ਦੇ ਸਰਗਨਾਵਾਂ ਦੇ ਸਬੰਧ ਜਾਕਿਰ ਨਾਇਕ ਨਾਲ ਸਨ ਅਜਿਹੀ ਜਾਣਕਾਰੀ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਤੋਂ ਹੀ ਸੀ ਪਰ ਸਿਆਸੀ ਦਖ਼ਲਅੰਦਾਜੀ ਕਾਰਨ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੇ ਹੱਥ ਬੰਨ੍ਹੇ ਹੋਏ ਸਨ ਬੰਗਲਾਦੇਸ਼ ਦੀ ਸਰਕਾਰ ਨੇ ਜਾਕਿਰ ਨਾਇਕ ਦੇ ਸਾਰੇ ਭਾਸ਼ਣਾਂ ’ਤੇ ਪਾਬੰਦੀ ਲਾ ਦਿੱਤੀ ਜਾਕਿਰ ਨਾਇਕ ਦੇ ਭਾਸ਼ਣਾਂ ਦੇ ਕੈਸੇਟ ਤੇ ਪ੍ਰਿੰਟ ਕਾਪੀ ਰੱਖਣ ਵਾਲਿਆਂ ਨੂੰ ਅੱਤਵਾਦੀ ਐਲਾਨ ਕਰਨ ਦਾ ਫ਼ਰਮਾਨ ਸੁਣਾ ਦਿੱਤਾ ਗਿਆ ਭਾਰਤ ਦੀ ਵਰਤਮਾਨ ਸਰਕਾਰ ਨੇ ਜਦੋਂ ਜਾਂਚ ਸ਼ੁਰੂ ਕਰਵਾਈ ਉਦੋਂ ਵੱਡੀ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਸੀ ਇਹ ਸਮੱਸ਼ਟ ਹੋਇਆ ਸੀ ਕਿ ਭਾਰਤ ਦੀ ਮਾਣ-ਮਰਿਆਦਾ ਤੇ ਏਕਤਾ ਅਤੇ ਅਖੰਡਤਾ ਖਿਲਾਫ਼ ਜਾਕਿਰ ਨਾਇਕ ਅਪ੍ਰਤੱਖ ਯੁੱਧ ’ਚ ਸ਼ਾਮਲ ਸੀ ਜਦੋਂ ਗ੍ਰਿਫ਼ਤਾਰੀ ਦੀ ਤਲਵਾਰ ਲਟਕੀ ਤਾਂ ਫਿਰ ਜਾਕਿਰ ਨਾਇਕ ਭੱਜ ਕੇ ਮਲੇਸ਼ੀਆ ਚਲਾ ਗਿਆ ਮਲੇਸ਼ੀਆ ਲਈ ਵੀ ਹੁਣ ਜਾਕਿਰ ਨਾਇਕ ਭਸਮਾਸੁਰ ਬਣ ਗਿਆ ਹੈ ਮਲੇਸ਼ੀਆ ਨੂੰ ਵੀ ਹੁਣ ਉਸਦੇ ਖਤਰੇ, ਉਸਦੀ ਹਿੰਸਾ, ਉਸਦੀ ਹਿੰਸਕ ਮਾਨਸਿਕਤਾ ਦਾ ਡਰ ਸਤਾਉਣ ਲੱਗਾ ਹੈ ਜਾਕਿਰ ਨਾਇਕ ਜੋ ਕੰਮ ਭਾਰਤ ’ਚ ਕਰਦਾ ਸੀ ਉਹੀ ਕੰਮ ਮਲੇਸ਼ੀਆ ’ਚ ਵੀ ਕਰ ਰਿਹਾ ਹੈ ਮਲੇਸ਼ੀਆ ਹੁਣ ਸੁਰੱਖਿਆ ਦੇਣ ਦੀ ਆਪਣੀ ਨੀਤੀ ’ਤੇ ਜ਼ਰੂਰ ਕਾਇਮ ਰਿਹਾ ਹੈ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੂੰ ਪਤਾ ਨਹੀਂ ਹੈ ਕਿ ਮਲੇਸ਼ੀਆ ’ਚ ਜਾਕਿਰ ਨਾਇਕ ਨੂੰ ਸੁਰੱਖਿਆ ਤੇ ਸਥਾਈ ਨਾਗਰਿਕਤਾ ਕਿਵੇਂ ਮਿਲੀ? ਦਰਅਸਲ ਮਲੇਸ਼ੀਆ ਦੀ ਸੱਤਾ ’ਚ ਇਸਲਾਮ ਦੇ ਜਿਹਾਦੀ ਸੰਗਠਨਾਂ ਦੀ ਘੁਸਪੈਠ ਹੈ ਜਿਹਾਦੀ ਸੰਗਠਨਾਂ ਨੇ ਹੀ ਜਾਕਿਰ ਨਾਇਕ ਨੂੰ ਸਥਾਈ ਨਾਗਰਿਕਤਾ ਦਿਵਾਈ ਹੈ ਸਿਰਫ਼ ਜਾਕਿਰ ਨਾਇਕ ਦੇ ਕੱਟਰਪੰਥੀ ਬੋਲਾਂ ’ਤੇ ਪਾਬੰਦੀ ਲਾਉਣ ਨਾਲ ਗੱਲ ਨਹੀਂ ਬਣੇਗੀ ਜੇਕਰ ਇਸ ਤਰ੍ਹਾਂ ਜਾਕਿਰ ਨਾਇਕ ਨੂੰ ਸੁਰੱਖਿਆ ਮਿਲਦੀ ਰਹੀ ਤਾਂ ਇੱਕ ਨਾ ਇੱਕ ਦਿਨ ਮਲੇਸ਼ੀਆ ਦਾ ਹਾਲ ਵੀ ਅਫ਼ਗਾਨਿਸਤਾਨ-ਪਾਕਿਸਤਾਨ ਵਰਗਾ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।