Breaking News

17 ਸਾਲ ਬਾਅਦ ਜ਼ਿੰਬਾਬਵੇ ਨੇ ਵਿਦੇਸ਼ ‘ਚ ਜਿੱਤਿਆ ਟੈਸਟ

ਬੰਗਲਾਦੇਸ਼ ਨੂੰ ਉਸਦੇ ਘਰ ਂਚ 151 ਦੌੜਾਂ ਨਾਲ ਹਰਾਇਆ

ਸਿਲਹਟ, 6 ਨਵੰਬਰ

 

ਬ੍ਰੈਂਡਨ ਮਾਵੁਤਾ ਅਤੇ ਸਿਕੰਦਰ ਰਜਾ ਦੀਆਂ ਸੱਤ ਵਿਕਟਾਂ ਦੀ ਬਦੌਲਤ ਜਿੰਬਾਬਵੇ ਨੇ ਬੰਗਲਾਦੇਸ਼ ਨੂੰ ਇੱਥੇ 151 ਦੌੜਾਂ ਨਾਲ ਹਰਾ ਕੇ ਪੰਜ ਸਾਲ ਬਾਅਦ ਪਹਿਲੀ ਵਾਰ ਟੈਸਟ ਜਿੱਤ ਦਾ ਸੁਆਦ ਚਖ਼ਿਆ, ਨਾਲ ਹੀ ਵਿਦੇਸ਼ੀ ਧਰਤੀ ‘ਤੇ 17 ਸਾਲਾਂ ਦੇ ਲੰਮੇ ਇੰਤਜ਼ਾਰ ਬਾਅਦ ਟੈਸਟ ਜਿੱਤਣ ਦਾ ਸੋਕਾ ਵੀ ਸਮਾਪਤ ਹੋ ਗਿਆ
ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਲੈੱਗ ਸਪਿੱਨਰ ਮਾਬੂਤਾ ਨੇ 12 ਦੌੜਾਂ ‘ਤੇ ਚਾਰ ਵਿਕਟਾਂ ਅਤੇ ਆਫ਼ ਸਪਿੱਨਰ ਰਜਾ ਨੇ 41 ਦੌੜਾਂ ‘ਤੇ ਤਿੰਨ ਵਿਕਟਾਂ ਲੈ ਕੇ ਮੇਜ਼ਬਾਨ ਬੰੰਗਲਾਦੇਸ਼ ਦੀ ਦੂਸਰੀ ਪਾਰੀ ਨੂੰ ਪਹਿਲੇ ਮੈਚ ਦੇ ਚੌਥੇ ਦਿਨ ਹੀ ਨਿਪਟਾ ਦਿੱਤਾ ਹੋਰ ਨਵੇਂ ਖਿਡਾਰੀ ਵੇਲਿੰਗਟਨ ਮਸਕਾਦਜ਼ਾ ਨੇ ਵੀ ਦੋ ਵਿਕਟਾਂ ਕੱਢੀਆਂ ਬੰਗਲਾਦੇਸ਼ ਦੀ ਟੀਮ ਨੇ ਜਿੱਤ ਲਈ 321 ਦੋੜਾਂ ਬਣਾਉਣੀਆਂ ਸਨ ਪਰ ਜ਼ਿੰਬਾਬਵੇ ਦੀ ਗੇਂਦਬਾਜ਼ੀ ਸਾਹਮਣੇ ਟੀ 63.1 ਓਵਰ ‘ਚ 169 ਦੌੜਾਂ ‘ਤੇ ਸਿਮਟ ਗਈ
ਖੱਬੇ ਹੱਥ ਦੇ ਸਪਿੱਨਰ ਮਸਕਾਦਜ਼ਾ ਨੇ ਬੰਗਲਾਦੇਸ਼ ਦੀ ਪਾਰੀ ਦੀ ਆਖ਼ਰੀ ਵਿਕਟ ਲਈ ਅਤੇ ਜ਼ਿੰਬਾਬਵੇ ਨੂੰ ਪੰਜ ਸਾਲ ਬਾਅਦ ਉਸਦੀ ਪਹਿਲੀ ਟੈਸਟ ਜਿੱਤ ਦਿਵਾ ਦਿੱਤੀ ਆਖ਼ਰੀ ਵਾਰ ਹਰਾਰੇ ‘ਚ ਜਿੰਬਾਬਵੇ ਨੇ 2013 ‘ਚ ਪਾਕਿਸਤਾਨ ਨੂੰ ਹਰਾਇਆ ਸੀ ਅਤੇ ਵਿਦੇਸ਼ੀ ਧਰਤੀ ‘ਤੇ 2001 ‘ਚ ਚਟਗਾਂਵ ‘ਚ ਉਸਨੇਬੰਗਲਾਦੇਸ਼ ਨੂੰ ਹੀ ਹਰਾਇਆ ਸੀ
ਮੈਚ ‘ਚ ਰਜਾ ਨੇ ਓਪਨਿੰਗ ਸੈਸ਼ਨ ‘ਚ ਹੀ ਬੰਗਲਾਦੇਸ਼ ਦੀਆਂ ਤਿੰਨ ਵਿਕਟਾਂ ਕੱਢ ਲਈਆਂ ਸਨ ਜਦੋਂਕਿ ਕਾਈਲ ਜਾਰਵਿਸ ਅਤੇ ਮਾਵੁਤਾ ਨੇ ਇੱਕ ਇੱਕ ਵਿਕਟ ਲੰਚ ਬ੍ਰੇਕ ਤੱਕ 111 ਦੌੜਾਂ ‘ਤੇ ਹੀ ਮੇਜ਼ਬਾਨ ਟੀਮ ਦੀਆਂ ਪੰਜ ਵਿਕਟਾਂ ਉਡਾ ਦਿੱਤੀਆਂ ਬੰਗਲਾਦੇਸ਼ ਨੇ ਜਦੋਂ ਵਾਪਸ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਛੈਤੀ ਹੀ ਇੱਕ ਹੋਰ ਵਿਕਟ ਗੁਆ ਦਿੱਤੀ ਮੈਚ ਦੇ ਤੀਸਰੇ ਦਿਨ ਖ਼ਰਾਬ ਰੌਸ਼ਨੀ ਕਾਰਨ ਸਮੇਂ ਦੀ ਬਰਬਾਦੀ ਦੇ ਕਾਰਨ ਚੌਥੇ ਦਿਨ ਮੈਚ ਨੂੰ ਸਵੇਰੇ ਅੱਧਾ ਘੰਟਾ ਪਹਿਲਾਂ ਸ਼ੁਰੂ ਕੀਤਾ ਗਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top