Breaking News

ਏਟੀਪੀ ਮਾਸਟਰਜ਼:ਨੰਬਰ 1 ਜੋਕੋਵਿਚ ਨੂੰ ਹੈਰਾਨ ਕਰਕ ਜਵੇਰੇਵ ਬਣੇ ਚੈਂਪੀਅਨ

ਅਜੇਤੂ ਜੋਕੋਵਿਚ ਨੂੰ ਲਗਾਤਾਰ ਸੈੱਟਾਂ ‘ਚ ਹਰਾਇਆ

ਲੰਦਨ, 19 ਨਵੰਬਰ
ਜਰਮਨ ਖਿਡਾਰੀ ਅਲੇਕਸਾਂਦਰ ਜਵੇਰੇਵ ਨੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਕਰੀਅਰ ‘ਚ ਪਹਿਲੀ ਵਾਰ ਸਾਲ ਦੇ ਆਖ਼ਰੀ ਏਟੀਪੀ ਫਾਈਨਲ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ
21 ਸਾਲ ਦੇ ਜਰਮਨ ਖਿਡਾਰੀ ਨੇ ਬਿਹਤਰੀਨ ਲੈਅ ‘ਚ ਖੇਡ ਰਹੇ ਜੋਕੋਵਿਚ ਨੂੰ ਹੈਰਤਅੰਗੇਜ਼ ਢੰਗ ਨਾਲ ਇਕਤਰਫ਼ਾ ਮੁਕਾਬਲੇ ‘ਚ 6-4, 6-3 ਨਾਲ ਹਰਾਇਆ ਹਾਲਾਂਕਿ ਦੋਵਾਂ ਦਰਮਿਆਨ ਕਾਂਟੇ ਦੀ ਟੱਕਰ ਦੀ ਆਸ ਕੀਤੀ ਜਾ ਰਹੀ ਸੀ ਸੈਸ਼ਨ ਦੇ ਆਖ਼ਰੀ ਨਾਮਵਰ ਟੂਰਨਾਮੈਂਟ ‘ਚ ਦੂਸਰੀ ਵਾਰ ਖੇਡਣ ਨਿੱਤਰੇ ਜਵੇਰੇਵ ਨੇ ਸੈਮੀਫਾਈਨਲ ‘ਚ ਛੇ ਵਾਰ ਦੇ ਚੈਂਪੀਅਨ ਰੋਜ਼ਰ ਫੈਡਰਰ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ
ਜੋਕੋਵਿਚ ਅਤੇ ਜਵੇਰੇਵ ਦਰਮਿਆਨ ਪਹਿਲੇ ਸੈੱਟ ‘ਚ ਸਕੋਰ 4-4 ‘ਤੇ ਟਾਈ ਹੋਣ ਤੋਂ ਬਾਅਦ ਜਰਮਨ ਖਿਡਾਰੀ ਨੇ ਸਰਬਿਆਈ ਖਿਡਾਰੀ ਦੀ ਸਰਵਿਸ ਬ੍ਰੇਕ ਕਰਕੇ ਵਾਧਾ ਬਣਾ ਲਿਆ ਉਹਨਾਂ ਲਗਾਤਾਰ ਤਿੰਨ ਏਸ ਲਾਏ ਅਤੇ ਸੈੱਟ ਜਿੱਤਿਆ

 

ਗਰੁੱਪ ਗੇੜ ‘ਚ ਜਵੇਰੇਵ ਨੂੰ ਸੌਖਿਆਂ ਹੀ ਹਰਾਇਆ ਸੀ

ਦੂਸਰੇ ਸੈੱਟ ਦੇ ਸ਼ੁਰੂ ‘ਚ ਹੀ ਜਵੇਰੇਵ ਨੇ ਜੋਕੋਵਿਚ ਦੀ ਸਰਵਿਸ ਤੋੜ ਦਿੱਤੀ ਇਸ ਤੋਂ ਬਾਅਦ ਦੋ ਵਾਰ ਫਿਰ ਜਵੇਰੇਵ ਨੇ ਜੋਕੋਵਿਚ ਦੀ ਸਰਵਿਸ ਬ੍ਰੇਕ ਕੀਤੀ ਅਤੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਆਪਣੇ ਨਾਂਅ ਕਰ ਲਈ ਜ਼ਜਬਾਤੀ ਜਰਮਨ ਖਿਡਾਰੀ ਜਿੱਤਣ ਦੇ ਨਾਲ ਹੀ ਮੈਦਾਨ ‘ਤੇ ਲੇਟ ਗਿਆ ਜੋਕੋਵਿਚ ਨੇ ਗਰੁੱਪ ਗੇੜ ‘ਚ ਜਵੇਰੇਵ ਵਿਰੁੱਧ 6-4, 6-1 ਦੀ ਸੌਖੀ ਜਿੱਤ ਹਾਸਲ ਕੀਤੀ ਸੀ

 

 

 

ਟੂਰਨਾਮੈਂਟ ‘ਚ ਪਹਿਲੀ ਵਾਰ ਜੋਕੋਵਿਚ ਹਾਰੇ ਸਰਵਿਸ, ਸੈੱਟ ਅਤੇ ਮੈਚ

 

ਟੂਰਨਾਮੈਂਟ ਦੇ ਫਾਈਨਲ ਤੋਂ ਪਹਿਲਾਂ ਤੱਕ ਕੋਈ ਵੀ ਖਿਡਾਰੀ ਜੋਕੋਵਿਚ ਦੀ ਸਰਵਿਸ ਬ੍ਰੇਕ ਨਹੀਂ ਕਰ ਸਕਿਆ ਸੀ ਅਤੇ ਜਵੇਰੇਵ ਨੇ ਖ਼ਿਤਾਬੀ ਮੁਕਾਬਲੇ ‘ਚ ਚਾਰ ਵਾਰ ਸਰਬਿਆਈ ਖਿਡਾਰੀ ਦੀ ਸਰਵਿਸ ਬ੍ਰੇਕ ਕੀਤੀ ਪਿਛਲੇ ਇੱਕ ਹਫ਼ਤੇ ਤੋਂ ਬਿਨਾਂ ਇੱਕ ਵੀ ਸੈੱਟ ਗੁਆਏ ਅਤੇ ਲਗਾਤਾਰ 36 ਸਰਵਿਸ ਗੇਮ ਜਿੱਤਣ ਦੇ ਰਿਕਾਰਡ ਨਾਲ ਫਾਈਨਲ ‘ਚ ਜਿੱਤ ਦੇ ਮੁੱਖ ਦਾਅਵੇਦਾਰ ਸਨ ਜੋਕੋਵਿਚ

 

 

ਜਵੇਰੇਵ ਪਹਿਲੇ ਜਰਮਨ ਖਿਡਾਰੀ ਹਨ ਜਿੰਨ੍ਹਾਂ 1995 ‘ਚ ਬੋਰਿਸ ਬੇਕਰ ਤੋਂ ਬਾਅਦ ਪਹਿਲੀ ਵਾਰ ਏਟੀਪੀ ਫਾਈਨਲਜ਼ ਦਾ ਖ਼ਿਤਾਬ ਜਿੱਤਿਆ ਹੈ ਉਹ 2008 ‘ਚ ਜੋਕੋਵਿਚ ਤੋਂ ਬਾਅਦ ਇਹ ਖ਼ਿਤਾਬ ਪਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਵੀ ਹਨ

 

 

ਮੈਂ ਸ਼ਬਦਾਂ ‘ਚ ਇਸਨੂੰ ਬਿਆਨ ਨਹੀਂ ਕਰ ਸਕਦਾ ਹਾਂ ਇਹ ਮੇਰੇ ਕਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਹੈ ਮੈਂ ਨੋਵਾਕ ਨੂੰ ਵੀ ਸ਼ੁਭਕਾਮਨਾਵਾਂ ਦਿੰਦਾਂ ਹਾਂ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਉਹ ਕਮਾਲ ਦੀ ਟੈਨਿਸ ਖੇਡ ਰਹੇ ਹਨ ਉਹ ਸ਼ਾਇਦ ਹੀ ਇਸ ਤੋਂ ਪਹਿਲਾਂ ਕੋਈ ਮੈਚ ਹਾਰੇ ਸਨ ਪਰ ਉਹ ਹਾਰ ਗਏ ਮੈਂ ਜੋਕੋਵਿਚ ਨਾਲ ਟੈਨਿਸ ਅਤੇ ਇਸ ਤੋਂ ਇਲਾਵਾ ਕਈ ਮੁੱਦਿਆਂ ‘ਤੇ ਗੱਲ ਕੀਤੀ ਸੀ ਜਿਸ ਬਾਰੇ ਮੈਂ ਨਹੀਂ ਦੱਸਾਂਗਾ, ਪਰ ਉਹ ਆਪਣੀਆਂ ਚੀਜ਼ਾਂ ਸਾਂਝੀਆਂ ਕਰਦੇ ਹਨ ਅਤੇ ਉਹਨਾਂ ਮੇਰੇ ਨਾਲ ਇਹ ਖਿਤਾਬ ਸਾਂਝਾ ਕੀਤਾ ਹੈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਜਿੱਤਣ ਦਿੱਤਾ
ਜਿੱਤ ਤੋਂ?ਬਾਅਦ ਜਵੇਰੇਵ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top